ਮੈਂ ਤੇ ਮੇਰੀ ਤਨਹਾਈ
ਮੈਨੂੰ ਬਹੁਤ ਪਿਆਰੀ ਲਗਦੀ ਹੈ ।
ਅਕਸਰ ਅਸੀਂ ਦੋਵੇਂ
ਦੇਰ ਰਾਤ ਤੀਕਰ
ਇਕ ਦੂਸਰੇ ਨਾਲ
ਗੱਲਾਂ ਕਰਦੀਆਂ ਰਹਿੰਦੀਆਂ ਹਾਂ ।
ਮੈਂ ਉਸਨੂੰ ਕਹਿੰਦੀ ਹਾਂ
ਇਹ ਦੁਨੀਆਂ ਐਨੀ ਬੁਰੀ ਕਿਉਂ ਹੈ
ਕਿਸੇ ਨਾਲ ਜਿੰਨਾ ਮਰਜ਼ੀ ਚੰਗਾ ਕਰ ਲਉ
ਲੋਕ ਕਦਰ ਕਿਉਂ ਨਹੀਂ ਕਰਦੇ ।
ਮੈਂ ਆਪਣੀ ਤਨਹਾਈ ਨਾਲ
ਆਪਣੇ ਸਾਰੇ ਦੁੱਖ ਸਾਂਝੇ ਕਰਦੀ ਹਾਂ
ਜੱਦ ਮੈਂ ਰੌਂਦੀ ਹਾਂ ਤਾਂ
ਉਹ ਮੇਰੇ ਹਉਕਿਆਂ ਨੂੰ ਸੁਣਦੀ ਹੈ ।
ਮੇਰੀ ਤਨਹਾਈ ਮੇਰੇ ਸਾਰੇ
ਦੁੱਖ ਦਰਦ ਪੀੜਾਂ ਵਿੱਚ
ਹਰ ਵਕਤ ਸ਼ਾਮਿਲ ਹੁੰਦੀ ਹੈ ।
ਮੇਰੀ ਤਨਹਾਈ ਮੈਨੂੰ ਹਮੇਸ਼ਾਂ
ਹੌਂਸਲਾ ਦਿੰਦੀ ਰਹਿੰਦੀ ਹੈ
ਕਹਿੰਦੀ ਹੈ ਕਿਸੇ ਤੋਂ ਤੁਸੀਂ
ਕੋਈ ਉਮੀਦ ਕਦੀ ਨਾ ਰੱਖੋ ।
ਤੁਸੀਂ ਸੱਭ ਨਾਲ ਚੰਗਾ ਕਰੋ
ਉੱਪਰ ਵਾਲਾ ਸੱਭ ਦੇਖਦਾ ਹੈ
ਹਰ ਇਕ ਨੂੰ ਆਪਣੇ ਕੀਤੇ ਗਲਤ ਕੰਮਾਂ
ਦਾ ਇੱਥੇ ਹੀ ਹਿਸਾਬ ਦੇਣਾ ਪੈਂਦਾ ਹੈ ।
ਜਦ ਮੈਂ ਬਹੁਤ ਉਦਾਸ ਹੁੰਦੀ ਹਾਂ
ਭੁੱਬੀ ਰੌਂਦੀ ਹਾਂ ਤੇ ਕਹਿੰਦੀ ਹਾਂ
ਚੱਲ ਛੱਡ ਜਾਣ ਦੇ ਹੁਣ ਮੈਨੂੰ
ਤੱਦ ਮੇਰੀ ਤਨਹਾਈ ਝੱਟ
ਮੈਨੂੰ ਆਪਣੇ ਕਲਾਵੇ ਵਿੱਚ
ਲੈ ਲੈਂਦੀ ਹੈ ਤੇ ਹੱਸ ਕੇ ਕਹਿੰਦੀ ਹੈ
ਝੱਲ਼ੀਏ ਏਦਾਂ ਨਹੀਂ ਕਹਿੰਦੇ ਹੁੰਦੇ
ਮੇਰੇ ਸਿਵਾਏ ਤੇਰਾ ਹੈ ਕੌਣ ।
ਮੇਰੀ ਤਨਹਾਈ ਮੈਨੂੰ ਕਹੇਗੀ
ਚੱਲ ਉੱਠ ਕਲਮ ਪਕੜ ਤੇ
ਕੁਝ ਲਿਖ ਮੱਨ ਹਲਕਾ ਹੋ ਜਾਏਗਾ
ਕੁਝ ਕਹਿ ਨਾ ਸਕੋ ਤੇ ਲਿੱਖ ਲਿਆ ਕਰੋ ।
ਫਿਰ ਮੈਂ ਵੀ ਕਲਮ ਪਕੜ ਕੇ
ਲਿਖਣ ਲੱਗ ਜਾਂਦੀ ਹਾਂ
ਮੈਂ ਤੇ ਮੇਰੀ ਤਨਹਾਈ
ਸੱਚੀ ਮੈਨੂੰ ਬਹੁਤ ਪਿਆਰੀ ਲਗਦੀ ਹੈ ।
ਮੈਂ
ਤੇ ਮੇਰੀ ਤਨਹਾਈ
ਮੇਰੀ ਤਨਹਾਈ ।।
ਰਮਿੰਦਰ ਰੰਮੀ