ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰ ਸਨਮਾਨਿਤ

ਕੋਟਕਪੂਰਾ, 8 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਫ਼ਤਾਵਾਰੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ (ਰਜਿ.) ਕੋਟਕਪੂਰਾ ਦੇ ਪ੍ਰਧਾਨ ਜਸਕਰਨ ਸਿੰਘ, ਸੈਕਟਰੀ ਹਰਦੀਪ ਸਿੰਘ, ਕੈਸ਼ੀਅਰ ਬਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ ਅਤੇ ਹੋਰ ਸਮੂਹ ਮੈਂਬਰਾਂ ਵੱਲੋਂ ਬਾਬਾ ਨਾਮਦੇਵ ਭਵਨ ਵਿਖੇ ਨਿਸ਼ਾਨ ਸਾਹਿਬ ਉਪਰ ਪੱਥਰ ਲਗਵਾਉਣ ਦੀ ਸੇਵਾ ਲਈ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ.) ਕੋਟਕਪੂਰਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੂੰ ਚੈੱਕ ਭੇਟ ਕੀਤਾ ਗਿਆ। ਚੈੱਕ ਪ੍ਰਾਪਤ ਕਰਨ ਉਪਰੰਤ ਭਗਤ ਨਾਮਦੇਵ ਸਭਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਨੌਜਵਾਨਾਂ ਦੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਉਹਨਾਂ ਦੀਆਂ ਨਿਰੰਤਰ ਧਾਰਮਿਕ ਅਤੇ ਸਮਾਜਸੇਵਾ ਦੀਆਂ ਗਤੀਵਿਧੀਆਂ ਲਈ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਨੇ ਦੱਸਿਆ ਕਿ ਬਾਬਾ ਨਾਮਦੇਵ ਲੰਗਰ ਵੈਲਫੇਅਰ ਐਂਡ ਯੂਥ ਸਪੋਰਟਸ ਸੁਸਾਇਟੀ ਦੇ ਮੈਂਬਰ ਪਿਛਲੇ ਕਰੀਬ 30 ਸਾਲਾਂ ਤੋਂ ਬਾਬਾ ਨਾਮਦੇਵ ਜੀ ਦੇ ਤਪ ਅਸਥਾਨ ਘੁਮਾਣ ਵਿਖੇ ਲੰਗਰ ਦੀ ਨਿਰੰਤਰ ਸੇਵਾ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੀ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ। ਇਸ ਮੋਕੇ ਉਪਰੋਕਤ ਤੋਂ ਇਲਾਵਾ ਉੱਘੇ ਸਮਾਜਸੇਵੀ ਗੁਰਦਰਸ਼ਨ ਸਿੰਘ ਕਾਲਜੀਏਟ ਸਮੇਤ ਅਰੁਣਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ, ਮਿੰਟੂ ਪੁਰਬਾ, ਸੈਮ ਪੁਰਬਾ, ਜਸਮੇਲ ਸਿੰਘ, ਜਗਦੇਵ ਸਿੰਘ, ਗੁਰਪ੍ਰੀਤ ਸਿੰਘ ਕਮੋਅ, ਸੰਦੀਪ ਸਿੰਘ ਆਦਿ ਵੀ ਹਾਜਰ ਸਨ।

