ਕੋਟਕਪੂਰਾ, 12 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੇਵਾਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਵਲੋਂ ਸ੍ਰੀ ਜਗਦੀਸ਼ ਕੁਮਾਰ ਪ੍ਰਧਾਨ ਜੀ ਦੀ ਅਗਵਾਈ ਵਿੱਚ ਮੁਲਾਜ਼ਮ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ਉੱਤੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਦੇ ਰਾਇਲ ਸਿਟੀ ਫਰੀਦਕੋਟ ਵਿੱਚ ਸਥਿਤ ਘਰ ਦਾ ਘਿਰਾਓ ਕੀਤਾ ਗਿਆ। ਇਸ ਤੋਂ ਬਾਅਦ ਸਾਂਝ ਮਿਲਣੀ ਦੌਰਾਨ ਪੈਡਿੰਗ ਪਏ 18 ਫੀਸਦੀ ਡੀ ਏ, 01/01/2020 ਤੋਂ 30/06/2021 ਤਕ ਲੀਵਇਨ ਕੈਸ਼ਮਿੰਟ, ਗਰੈਚੁਅਟੀ ਵਿੱਚ ਹੋਏ ਡੀ ਏ ਦੇ ਵਾਧੇ ਦਾ ਬਕਾਇਆ ਸਮੇਂ ਸਿਰ ਦੇਣ ਲਈ ਅਤੇ ਪੈਡਿੰਗ ਪਏ ਮੈਡੀਕਲ ਬਿਲਾਂ ਦੇ ਭੁਗਤਾਨ ਵਾਸਤੇ ਡੀ ਐੱਲ ਆਰ ਦਫ਼ਤਰ ਜਲੰਧਰ ਤੋਂ ਬਜ਼ਟ ਮੰਗਵਾਉਣ ਦੀ ਸਰਕਾਰ ਤੋਂ ਮੰਗ ਕੀਤੀ ਗਈ। ਇਸ ਤੋਂ ਇਲਾਵਾ 17 ਜੁਲਾਈ ਨੂੰ ਮੁਹਾਲੀ ਰੈਲੀ ਵਿੱਚ ਸ਼ਾਮਲ ਹੋਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ, ਮੁਹਾਲੀ ਰੈਲੀ ਵਿੱਚ ਵਧ ਤੋਂ ਵਧ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਸਾਂਝ ਮਿਲਣੀ ਵਿੱਚ ਸ੍ਰੀ ਜਗਦੀਸ਼ ਕੁਮਾਰ ਪ੍ਰਧਾਨ ਜੀ ਤੋਂ ਇਲਾਵਾ ਸਰਪ੍ਰਸਤ ਗੁਰਮੀਤ ਸਿੰਘ ਸਿੱਧੂ, ਨਾਇਬ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ, ਜਨਰਲ ਸਕੱਤਰ ਰਣਜੀਤ ਸਿੰਘ, ਖਜਾਨਚੀ ਸੁਖਦੇਵ ਸਿੰਘ, ਕਾਨੂੰਗੋ ਜਸਵਿੰਦਰ ਸਿੰਘ, ਸੁਖਵਿੰਦਰਪਾਲ ਸ਼ਰਮਾ, ਜਗਮੇਲ ਸਿੰਘ, ਪਟਵਾਰੀ ਬਿਕਰ ਸਿੰਘ, ਬਲਵਿੰਦਰ ਸਿੰਘ ਮੱਲਾ, ਸ਼ਵਿੰਦਰ ਸਿੰਘ, ਜੋਗਿੰਦਰ ਸਿੰਘ ਅਤੇ ਹਰਭਜਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

