ਹਰਾ ਭਰਾ ਦਰਖ਼ਤ ਕੱਟ ਕੇ ਅਸੀਂ
ਕਾਗ਼ਜ਼ ‘ਤੇ “ਵਿਕਾਸ” ਲਿਖ ਦਿੱਤਾ,
ਨਦੀਆਂ ਨੂੰ ਨਲਕੇ ਬਣਾ ਦਿੱਤਾ,
ਤੇ ਬੱਦਲਾਂ ਤੋਂ ਮੀਂਹ ਮੰਗਣ ਲੱਗ ਪਏ।
ਪੰਛੀਆਂ ਦਾ ਆਲ੍ਹਣਾ ਉਜਾੜ ਕੇ
ਫਲੈਟਾਂ ‘ਚ “ਸੁੱਖ” ਖਰੀਦ ਲਿਆ,
ਮਿੱਟੀ ਦੀ ਖੁਸ਼ਬੂ ਭੁੱਲ ਕੇ
ਏ.ਸੀ. ਦੀ ਹਵਾ ਨੂੰ “ਚੈਨ” ਕਹਿ ਦਿੱਤਾ।
ਕੀੜੀ-ਕੀੜੇ ਨੂੰ ਪੈਰਾਂ ਹੇਠਾਂ ਕੁਚਲ ਕੇ
“ਤਰੱਕੀ” ਦੇ ਨਾਅਰੇ ਲਾਏ,
ਧਰਤੀ ਮਾਂ ਨੂੰ ਜ਼ਖ਼ਮੀ ਕਰਕੇ
ਦਵਾਈਆਂ ਦੀ ਫੈਕਟਰੀ ਖੋਲ੍ਹ ਲਈ।
ਯਾਦ ਰੱਖੋ ਦਰਵੇਸ਼ੋ…
ਕੁਦਰਤ ਰੁੱਸੀ ਤਾਂ ਅੰਮ੍ਰਿਤ ਵੀ ਜ਼ਹਿਰ ਬਣ ਜਾਣਾ,
ਜਿਸ ਥਾਲੀ ‘ਚ ਖਾਧਾ ਉਸੇ ‘ਚ ਮੋਰਾ ਕਰਨਾ,
ਇਹ ਮਨੁੱਖ ਦੀ ਸਭ ਤੋਂ ਵੱਡੀ ਭੁੱਲ ਬਣ ਜਾਣਾ।
– ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
