ਜਮਾਤ ਪਹਿਲੀ ਏ ਦੇ ਵਿੱਚ ਅਵਰੀਨ ਕੌਰ ਨੇ ਪਹਿਲਾ : ਪਿ੍ਰੰਸੀਪਲ ਪਿ੍ਰਅੰਕਾ
ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ‘ਟਾਈਨੀ ਟਾਕਰਜ਼’ ਮੁਕਾਬਲੇ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਖ਼ਾਸ ਗਤੀਵਿਧੀ ਦਾ ਮੁੱਖ ਉਦੇਸ਼ ਛੋਟੇ ਬੱਚਿਆਂ ਵਿੱਚ ਭਾਸ਼ਾ ਸੁਧਾਰ, ਸੰਚਾਰ ਕਲਾ ਅਤੇ ਸਟੇਜ ’ਤੇ ਬੋਲਣ ਦੇ ਆਤਮ-ਵਿਸ਼ਵਾਸ ਨੂੰ ਵਧਾਉਣਾ ਸੀ। ਮੁਕਾਬਲੇ ਦੌਰਾਨ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਵੱਖ-ਵੱਖ ਰੋਚਕ ਅਤੇ ਸਿੱਖਿਆਦਾਇਕ ਵਿਸ਼ਿਆਂ ’ਤੇ ਬਹੁਤ ਹੀ ਸੁੰਦਰ, ਸਪੱਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਨੇ ਕਵਿਤਾ ਉਚਾਰਨ, ਕਹਾਣੀ ਸੁਣਾਉਣ ਅਤੇ ਆਪਣੇ ਮਨਪਸੰਦ ਵਿਸ਼ੇ ਮੇਰਾ ਅਧਿਆਪਕ, ਮੇਰਾ ਸਕੂਲ, ਮੇਰਾ ਪਰਿਵਾਰ, ਮੇਰਾ ਮਨਪਸੰਦ ਜਾਨਵਰ ਆਦਿ ’ਤੇ ਬਿਨਾਂ ਕਿਸੇ ਝਿਜਕ ਤੋਂ ਸ਼ਾਨਦਾਰ ਹਾਵ-ਭਾਵ ਨਾਲ ਬੋਲ ਕੇ ਪੇਸ਼ ਕੀਤੇ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੇ ਅੰਗਰੇਜ਼ੀ ਬੋਲਣ ਦੇ ਹੁਨਰ, ਆਤਮ-ਵਿਸ਼ਵਾਸ, ਸਟੇਜ ਪ੍ਰਬੰਧਨ ਅਤੇ ਸੰਚਾਰ ਹੁਨਰ ਨੂੰ ਵਿਕਸਤ ਕਰਨਾ ਸੀ। ਸਾਰੇ ਭਾਗੀਦਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਮੌਜੂਦ ਸਾਰਿਆਂ ਨੂੰ ਮੋਹਿਤ ਕਰ ਦਿੱਤਾ, ਜਿਸ ਦੇ ਨਾਲ ਸਪੱਸ਼ਟ ਉਚਾਰਨ, ਪ੍ਰਭਾਵਸ਼ਾਲੀ ਪ੍ਰਗਟਾਵਾ ਅਤੇ ਵਿਸ਼ਵਾਸ ਸੀ। ਇਸ ਮੁਕਾਬਲੇ ਵਿੱਚ ਜਮਾਤ ਪਹਿਲੀ ਏ ਦੇ ਵਿੱਚ ਅਵਰੀਨ ਕੌਰ ਨੇ ਪਹਿਲਾ, ਐਸ਼ਮੀਤ ਕੌਰ ਨੇ ਦੂਜਾ ਅਤੇ ਦਾਇਸ਼ਾ ਗਰਗ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਪਹਿਲੀ ਬੀ ਵਿੱਚ ਆਰਾਧਿਆ ਸ਼ਰਮਾ ਨੇ ਪਹਿਲਾ, ਕੁਨਿੰਦ ਸਿੰਘ ਨੇ ਦੂਜਾ ਅਤੇ ਲਕਸ਼ੈ ਜਿੰਦਲ ਅਤੇ ਸਮਾਇਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਦੂਜੀ ਏ ਵਿੱਚ ਯਕਸ਼ਿਤ ਨੇ ਪਹਿਲਾ, ਜਸਗੁਣ ਸਿੰਘ ਮੱਕੜ ਨੇ ਦੂਜਾ ਅਤੇ ਗੁਰਸੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਦੂਜੀ ਬੀ ਵਿੱਚ, ਸਮਰਵੀਰ ਸਿੰਘ ਬਰਾੜ ਨੇ ਪਹਿਲਾ, ਅਨੁਰੀਤ ਕੌਰ ਨੇ ਦੂਜਾ ਅਤੇ ਹਰਕੀਰਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੇ ਸਾਰੇ ਭਾਗੀਦਾਰਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੀ ਸ਼ਖਸੀਅਤ, ਆਤਮ-ਵਿਸ਼ਵਾਸ ਅਤੇ ਭਾਸ਼ਾ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਮੁੱਢਲੀ ਸਿੱਖਿਆ ਦੌਰਾਨ ਬੱਚਿਆਂ ਵਿੱਚ ਬੋਲਣ ਦੀ ਕਲਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਬਹੁਤ ਜ਼ਰੂਰੀ ਹੈ। ‘ਟਾਈਨੀ ਟਾਕਰਜ਼’ ਵਰਗੇ ਪ੍ਰੋਗਰਾਮ ਛੋਟੀ ਉਮਰ ਤੋਂ ਹੀ ਬੱਚਿਆਂ ਦੀ ਮੰਚ ’ਤੇ ਬੋਲਣ ਦੀ ਝਿਜਕ ਦੂਰ ਕਰਦੇ ਹਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

