ਆਪਣੀ ਵਿਲੱਖਣ ਛਾਪ ਛੱਡੇਗੀ “ਬ੍ਰੈਡ ਐਂਡ ਬੱਟਰ” ਪੰਜਾਬੀ ਫੀਚਰ ਫ਼ਿਲਮ:- ਡਾਇਰੈਕਟਰ ਸਿਵਮ ਸਰਮਾਂ
ਫ਼ਰੀਦਕੋਟ 10 ਅਗਸਤ (ਸਿਵਨਾਥ ਦਰਦੀ /ਵਰਲਡ ਪੰਜਾਬੀ ਟਾਈਮਜ਼)
ਪਾਲੀਵੁੱਡ ਫਿਲਮ ਇੰਡਸਟ੍ਰੀਜ ਵਿੱਚ ਇੱਕ ਵਿਲੱਖਣ ਛਾਪ ਛੱਡਣ ਜਾ ਰਹੀ ਫੀਚਰ ਫ਼ਿਲਮ “ਬ੍ਰੈਡ ਐਂਡ ਬੱਟਰ” ਟੀ ਟੀ ਫ਼ਿਲਮ ਪ੍ਰੋਡਕਸ਼ਨ ਵਲੋਂ ਬ੍ਰੈਡ ਐਂਡ ਬੱਟਰ ਦੀ ਸ਼ੂਟਿੰਗ ਕੰਪਲੀਟ ਹੋ ਗਈ ਹੈ ਬਹੁਤ ਜਲਦ ਸਿਨੇਮਾਘਰਾਂ ਦਾ ਸਿੰਗਾਰ ਬਣਨ ਜਾ ਰਹੀ ਹੈ | ਇਸ ਫਿਲਮ ਨੂੰ ਪੀ ਐਸ ਸਿੱਧੂ ਅਤੇ ਐਨ ਕੇ ਸਿੱਧੂ ਪ੍ਰੋਡਿਊਸ ਕਰ ਰਹੇ ਹਨ | ਪ੍ਰਡਿਊਸਰ ਪੀ ਐਸ ਸਿੱਧੂ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਬ੍ਰੈਡ ਐਂਡ ਬੱਟਰ ਮੂਵੀ ਦਾ ਸਾਰਾ ਕੰਮ ਕੰਪਲੀਟ ਹੋ ਚੁੱਕਾ ਹੈ, ਬ੍ਰੈਡ ਐਂਡ ਬੱਟਰ ਫਿਲਮ ਬਹੁਤ ਜਲਦ ਦਰਸ਼ਕਾਂ ਦੇ ਰੂ ਬਰੂ ਹੋਵੇਗੀ |
ਇਸ ਫਿਲਮ ਵਿੱਚ ਅਦਾਕਾਰੀ ਖੇਤਰ ਦੇ ਮੰਝੇ ਅਦਾਕਾਰ ਅਰਪਣ ਸਿੰਘ,ਰੀਆਂ ਸੁਕਲਾ ,ਵਿਸਣੂ ਖੇਤੀਆਂ, ਤਰਸੇਮ ਪੌਲ ,ਪਰਮਿੰਦਰ ਗਿੱਲ ,ਗੁਰਮੀਤ ਦਮਨ, ਸੁਖਦੇਵ ਬਰਨਾਲਾ ,ਕੁਲਦੀਪ ਨਿਆਮੀ,ਬਲਜੀਤ ਬਾਵਾ , ਰਜਿੰਦਰ ਕੌਰ ਰੋਸੀ ,ਗੁਰਨੂਰ ਸਰਮਾਂ,ਹਰਿੰਦਰ ਕੌਰ,ਜਸਵਿੰਦਰ ਮੁਕੇਰੀਆ,ਗੁਰਮੀਤ ਸਿੰਘ ਮੁਸਤਾਫਾਬਾਦ ,ਜਤਿੰਦਰ ਟੀਨਕਾ, ਮੰਜੂ ਮਾਹਲ , ਪਾਲੀ ,ਬਾਲਰਨ, ਕਮਲ ਧਾਲੀਵਾਲ,ਜਸਕਰਨ ਸਿੰਘ ਮਲੂਕਾ,ਬਲਜੀਤ ਮਹਟੋਨ , ਸਰਬਜੀਤ ਸੱਬੀ, ਸੋਵੀ ਅਰੋੜਾ,ਗੁਰਵਿੰਦਰ, ਪੰਮੀ ਚੌਹਾਨ,ਹਰਵਿੰਦਰ ਕੌਰ,। ਸਕ੍ਰੀਨ ਪਲੇਅ ਤੇ ਡਾਈਲੋਗ ਜਸ ਬਰਾੜ ਤੇ ਬਲਜੀਤ ਬਾਵਾ , ਕੈਮਰਾਮੈਨ ਹਰਦੀਪ ਸਿੰਘ, ਪ੍ਰੋਡੈਕਸ਼ਨ ਹੈਡ ਲਵ ਅਰੋੜਾ,
ਇਸ ਫਿਲਮ ਨੂੰ ਮੰਨੇ ਪ੍ਰਮੰਨੇ ਡਾਇਰੈਕਟਰ ਸ਼ਿਵਮ ਸ਼ਰਮਾ ਜੀ ਡਾਇਰੈਕਟ ਕਰ ਰਹੇ ਹਨ | ਫਿਲਮ ਦੇ ਐਸੋਸੀਏਟ ਡਾਇਰੈਕਟਰ ਸ਼ਿਖਾ ਸ਼ਰਮਾ ਜੀ ਨੇ ਖੂਬਸੂਰਤ ਡਾਈਲੋਗ ਬਾਰੇ ਦੱਸਿਆ ” ਦੇਸੀ ਬੰਦੇ ਅੰਗਰੇਜੀ ਰੋਟੀ” | ਫਿਲਮ ਦੀ ਕਹਾਣੀ ਬਲਜੀਤ ਬਾਵਾ ਜੀ ਦੁਆਰਾ ਲਿਖਤ ਹੈ | ਲਾਈਨ ਪ੍ਰੋਡਿਊਸਰ ਗੁਰਮੀਤ ਦਮਨ, ਕੋਰੀਓਗ੍ਰਾਫਰ ਪ੍ਰੀਤੀ ਵੀ ਸ਼ਰਮਾਂ,ਫਿਲਮ ਦੇ ਲਾਈਨ ਪ੍ਰੋਡਿਊਸਰ ਗੁਰਮੀਤ ਦਮਨ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ , ਬਠਿੰਡਾ, ਚੰਡੀਗੜ੍ਹ , ਮੋਹਾਲੀ ਅਤੇ ਪੰਜਾਬ ਦੀਆਂ ਵੱਖ ਵੱਖ ਖੂਬਸੂਰਤ ਲੋਕੇਸ਼ਨਾਂ ਤੇ ਕੀਤੀ ਗਈ | ਇਹ ਫੀਚਰ ਫ਼ਿਲਮ ਦਰਸ਼ਕਾਂ ਦੀ ਪਹਿਲੀ ਪਸੰਦ ਬਣੇਗੀ , ਇਹ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨ ਦੇ ਨਾਲ ਇਕ ਖੂਬਸੂਰਤ ਸੰਦੇਸ਼ ਦਰਸ਼ਕਾਂ ਦੇ ਦਿਲ ਤੇ ਛੱਡੇਗੀ। ਆਮੀਨ

