ਸਮਾਜਸੇਵੀ ਜਸਪਾਲ ਪੰਜਗਰਾਈ ਵੱਲੋਂ ਮਨੁੱਖਤਾ ਦੀ ਭਲਾਈ ਦੇ ਕੰਮ ਸ਼ਲਾਘਾਯੋਗ : ਸੰਨੀ ਬਰਾੜ
ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਜਪਾ ਦੇ ਸੀਨੀਅਰ ਆਗੂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਜਸਪਾਲ ਸਿੰਘ ਪੰਜਗਰਾਈ ਚੇਅਰਮੈਨ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਵਿਧਾਨ ਸਭਾ ਹਲਕਾ ਜੈਤੋ ਦੇ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਵਿੱਚ ਲੰਮੇ ਸਮੇਂ ਤੋਂ ਛੇ ਕਰੋੜ ਤੋਂ ਉੱਪਰ ਦਾ ਲੋੜਵੰਦ ਸੀਨੀਅਰ ਸਿਟੀਜਨ ਬਜ਼ੁਰਗ ਅਤੇ ਅੰਗਹੀਣ ਵਿਅਕਤੀਆਂ ਲਈ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਗਰਾਂਟ ਰਾਹੀਂ ਲੋੜਵੰਦਾਂ ਨੂੰ ਟਰਾਈ ਸਾਈਕਲ ਬੈਟਰੀ ਵਾਲੇ ਸਾਈਕਲ ਵੀਲ ਚੇਅਰ ਕੰਨਾ ਵਾਲੀਆਂ ਮਸ਼ੀਨਾਂ ਖੂੰਡੀਆਂ ਗੋਡੇ ਬੈਲਟਾਂ ਵਾਕਰ ਡੈਸਕ ਸੈਂਸਰ ਵਾਲੀਆਂ ਛੜੀਆਂ ਅਤੇ ਹੋਰ ਬਹੁਤ ਸਾਰਾ ਸਮਾਨ ਵੰਡਿਆ ਜਾ ਚੁੱਕਿਆ ਹੈ। ਅੱਜ ਆਪਣੇ ਗ੍ਰਹਿ ਵਿਖੇ ਉਹਨਾਂ ਨੇ ਕੇਂਦਰ ਸਰਕਾਰ ਦੀ ਗਰਾਂਟ ਨਾਲ 80 ਲੱਖ ਤੋਂ ਉੱਪਰ ਆਏ ਸਮਾਨ ਦੀ ਵੰਡ ਕੀਤੀ ਗਈ ਇਸ ਸਮੇਂ ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੰਨੀ ਬਰਾੜ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਪੰਜਗਰਾਈ ਵੱਲੋਂ ਕੀਤੇ ਜਾ ਰਹੇ ਇਲਾਕੇ ਵਿੱਚ ਸਮਾਜਸੇਵੀ ਦੇ ਕੰਮਾਂ ਦੀ ਉੱਚ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਇਲਾਕੇ ਵਿੱਚ ਸਭ ਤੋਂ ਉੱਗੇ ਸਮਾਜਸੇਵੀ ਜਸਪਾਲ ਪੰਜਗਰਾਈ ਵੱਲੋਂ ਕੀਤੇ ਜਾ ਰਹੇ ਮਨੁੱਖਤਾ ਦੀ ਭਲਾਈ ਲਈ ਕੰਮ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਹਮੇਸ਼ਾ ਇਲਾਕੇ ਦੇ ਜਿਲਿਆਂ ਵਿੱਚ ਵੱਖ-ਵੱਖ ਕੈਂਪਾਂ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਨਾ ਹਮੇਸ਼ਾਂ ਭਾਰਤੀ ਜਨਤਾ ਪਾਰਟੀ ਦੇ ਵਫਾਦਾਰ ਸਿਪਾਹੀ ਬਣ ਕੇ ਲੋਕ ਸੇਵਾ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਹਮੇਸ਼ਾ ਪਿਛਲੇ 25 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਵਿੱਚ ਵਫਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਕੇ ਇਲਾਕੇ ਵਿੱਚ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਪਣਾ ਨਾਮ ਕਮਾਇਆ। ਇਸ ਸਮੇਂ ਉਹਨਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਹਰਦੀਪ ਸ਼ਰਮਾ ਬਾਹਮਣ ਵਾਲਾ, ਗਗਨ ਸੇਠੀ ਫਰੀਦਕੋਟ, ਨਸੀਬ ਸਿੰਘ ਔਲਖ ਮੰਡਲ ਪ੍ਰਧਾਨ ਜਤਿੰਦਰ ਰੰਧਾਵਾ ਮੰਡਲ ਪ੍ਰਧਾਨ ਜੈਤੋ ਦਿਹਾਤੀ ਡਾ. ਬਲਵਿੰਦਰ ਸਿੰਘ ਬਰਗਾੜੀ ਹਰਪ੍ਰੀਤ ਸਿੰਘ ਸਿੱਧੂ ਵਕੀਲ ਸਿੰਘ ਪੰਜ ਗ੍ਰਹਿ ਲਖਵੀਰ ਸਿੰਘ ਢਿਲਵਾਂ ਰਮਣ ਮਲਹੋਤਰਾ ਰਾਮੇਆਣਾ ਮਨਜੀਤ ਸਿੰਘ ਦਲ ਸਿੰਘ ਵਾਲਾ ਜਗਦੀਸ਼ ਸਿੰਘ ਅਜਿੱਤ ਗਿੱਲ ਬਾਬਾ ਜਸਵਿੰਦਰ ਦਾਸ ਰੋਮਾਣਾ ਅਲਬੇਲ ਸਿੰਘ ਵਾਲਾ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।

