ਕੋਟਕਪੂਰਾ, 14 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
70ਵੀਆਂ ਪੰਜਾਬ ਰਾਜ ਜ਼ੋਨ ਪੱਧਰ ਸਕੂਲ ਖੇਡਾਂ ਕੋਟਕਪੂਰਾ ਵਿਖੇ ਜੋਨ ਸਕੱਤਰ ਸੁਖਮੀਤ ਸਿੰਘ ਅਤੇ ਖਜ਼ਾਨਚੀ ਹਰਬਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈਆਂ ਗਈਆਂ। ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਜ਼ੋਨ ਪੱਧਰ ਤੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਮਰੌਸ਼ਨ ਕੀਤਾ ਹੈ।ਸਕੂਲ ਦੇ ਚੇਅਰਮੈਨ ਸ੍ਰੀ ਪ੍ਰਕਾਸ਼ ਚੰਦ ਸ਼ਰਮਾ ਜੀ ਨੇ ਦੱਸਿਆ ਕਿ ਜੂਡੋ ਦੇ ਮੁਕਾਬਲਿਆਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਨਦਾਰ ਪੁਜੀਸ਼ਨਾਂ ਹਾਸਿਲ ਕੀਤੀਆਂ। 14 ਵਰਗ ਵਿੱਚ ਸਕੂਲ ਦੀਆਂ ਜੂਡੋ ਖਿਡਾਰਣਾਂ ਪ੍ਰਨੀਤ ਕੌਰ (27 ਕਿਲੋ), ਲਵਲੀਨ ਕੌਰ (32 ਕਿਲੋ), ਰਾਜਦੀਪ ਕੌਰ (36 ਕਿਲੋ), ਪਰਵਿੰਦਰ ਕੌਰ (40 ਕਿਲੋ), ਅਰਪਨਪ੍ਰੀਤ ਕੌਰ (44 ਕਿਲੋ), ਅਤੇ ਤਨਿਸ਼ਕਾ (44 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕੀਤਾ। 17-ਵਰਗ ਵਿੱਚ ਅਰੂਸ਼ੀ (44 ਕਿਲੋ), ਜਸਲੀਨ ਕੌਰ (48 ਕਿਲੋ), ਚੰਨਪ੍ਰੀਤ ਕੌਰ (70 ਕਿਲੋ) ਅਤੇ ਤਮੰਨਾ (40 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕੀਤਾ। 19 ਵਰਗ ਵਿੱਚ ਰਵਨੀਸ਼ ਕੌਰ (49 ਕਿਲੋ), ਵਰਲੀਨ ਕੌਰ (57 ਕਿਲੋ), ਕਮਲਪ੍ਰੀਤ (52 ਕਿਲੋ) ਅਤੇ ਖੁਸ਼ਪ੍ਰੀਤ ਕੌਰ (70 ਕਿਲੋ) ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤੇ। 14-ਵਰਗ ਵਿੱਚੋ ਹਰਮਨਪ੍ਰੀਤ ਕੌਰ (44 ਕਿਲੋ), ਹਰਸਿਮਰਨ ਕੌਰ (40 ਕਿਲੋ), ਮਨਜੋਤ ਕੌਰ (44 ਕਿਲੋ), ਜਸ਼ਨਪ੍ਰੀਤ ਕੌਰ (48 ਕਿਲੋ) ਅਤੇ ਮਾਨਿਆ (36 ਕਿਲੋ) ਨੇ ਦੂਜਾ ਸਥਾਨ ਹਾਸਿਲ ਕਰਕੇ ਸਿਲਵਰ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਜੀ ਨੇ ਖਿਡਾਰਣਾਂ ਨੂੰ ਆਪਣਾ ਮੁਕਾਮ ਹਾਸਿਲ ਕਰਨ ਲਈ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮੈਡਮ ਨਵਪ੍ਰੀਤ ਸ਼ਰਮਾ ਨੇ ਖਿਡਾਰਣਾਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਸਕੂਲ ਦੇ ਕੋਚ ਹਰਵਿੰਦਰ ਸਿੰਘ, ਕੰਵਲਪ੍ਰੀਤ ਕੌਰ, ਅਧਿਆਪਕ ਰਾਜਵਿੰਦਰ ਕੌਰ ਅਤੇ ਪ੍ਰਦੀਪ ਕੁਮਾਰ ਹਾਜ਼ਰ ਸਨ।

