ਫ਼ਰੀਦਕੋਟ 18 ਅਗਸਤ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਖੂਨ ਦਾਨ ਮਹਾ ਦਾਨ “ਸ੍ਰ ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ) ਪੰਜਾਬ ਅਤੇ “ਯੂਥ ਕਲੱਬ ਫਿਡੇ” ਵੱਲੋਂ ਸਵ. ਹਰਮਨ ਪ੍ਰੀਤ ਸਿੰਘ ਬਰਾੜ” ਨੂੰ ਸਮਰਪਿਤ ਪ੍ਰਾਇਮਰੀ ਸਕੂਲ ਪਿੰਡ ਦੇ ਵਿਖੇ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਨੌਜਵਾਨਾਂ ਪਰਿਵਾਰਕ ਮੈਂਬਰ ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਤੇ ਨੌਜਵਾਨਾਂ ਵੱਲੋ ਵਧ ਚੜ ਕੇ ਹਿੱਸਾ ਲਿਆ ਗਿਆ। ਇਸ ਕੈਂਪ ਦੌਰਾਨ 70 ਬਲੱਡ ਯੂਨਿਟ ਇਕੱਤਰ ਹੋਏ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਖੂਨ ਦੀ ਕਮੀ ਨਾ ਆਉਣ ਦੇਣ ਲਈ, ਅਜਿਹੇ ਕੈਂਪ ਲਗਾਏ ਜਾਣੇ ਚਾਹੀਦੇ ਹਨ। ਯੂਥ ਕਲੱਬ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਦੇ ਭਰਾ ਸਵ.ਹਰਮਨ ਪ੍ਰੀਤ ਸਿੰਘ ਬਰਾੜ ਜੋ ਕਿ ਪਿਛਲੇ ਦਿਨੀ ਸਵਰਗ ਸੁਧਾਰ ਗਏ ਸਨ। ਉਹ ਹਮੇਸ਼ਾ ਉਹਨਾਂ ਦੀ ਯਾਦ ਵਿੱਚ ਹਰ ਸਾਲ ਕੈਂਪ ਲਗਾਇਆ ਕਰਨਗੇ ਅਤੇ ਹੋਰ ਸਮਾਜ ਭਲਾਈ ਦੇ ਕੰਮ ਕਰਿਆ ਕਰਨਗੇ ਤਾਂ ਜੋ ਉਹਨਾਂ ਨੂੰ ਯਾਦ ਕਰਦੇ ਚੰਗੀਆਂ ਸੇਵਾਵਾਂ ਕਲੱਬ ਹਮੇਸ਼ਾ ਕਰਦਾ ਰਹੇ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਭਰੋਸਾ ਦਿੱਤਾ ਸਾਰਾ ਪਿੰਡ ਉਹਨਾਂ ਦੇ ਨਾਲ ਹੈ। ਗੁਰਜੀਤ ਸਿੰਘ ਢਿੱਲੋ ਅਤੇ ਉਹਨਾਂ ਦੀ ਸਾਰੀ ਟੀਮ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨਾਲ ਹੀ ਉਹਨਾਂ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਕੈਂਪ ਵਿੱਚ ਸਾਰੇ ਪਿੰਡ ਵਾਸੀ, ਪ੍ਰਧਾਨ ਸਵਰਨ ਸਿੰਘ ਕੋਟਕਰੋੜ, ਜਗਪਾਲ ਅਤੇ ਯੂਥ ਕਲੱਬ ਫਿੱਡੇ ਦੇ ਪ੍ਰਧਾਨ ਅੰਗਰੇਜ ਸਿੰਘ, ਵਾਈਸ ਪ੍ਰਧਾਨ ਮਨਜੀਤ ਸਿੰਘ ਸਲਾਹਕਾਰ ਰਵਿੰਦਰ ਸਿੰਘ ਮੈਂਬਰ ਜਸਮੀਤ ਸਿੰਘ ਰੁਪਿੰਦਰ ਸਿੰਘ ਗਗਨਦੀਪ ਸਿੰਘ ਗੁਰਪਿੰਦਰ ਸਿੰਘ ਰਾਜਦੀਪ ਸਿੰਘ ਕ੍ਰਿਸ਼ਨ ਸਿੰਘ ਸਰਪੰਚ ਪਰਦੀਪ ਸਿੰਘ ਹਰਮਨ ਸਤਿੰਦਰ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ ।

