ਫਰੀਦਕੋਟ, 21 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸੇਵਾਮੁਕਤ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਸਾਂਝ ਮਿਲਣੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਨਿਰਮਲਜੀਤ ਸਿੰਘ ਬਾਜਵਾ ਪੰਜਾਬ ਪ੍ਰਧਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸ੍ਰੀ ਜਗਦੀਸ਼ ਕੁਮਾਰ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ ਅਪਣੇ ਸਾਥੀਆਂ, ਜਨਰਲ ਸਕੱਤਰ ਰਣਜੀਤ ਸਿੰਘ ਕਾਨੂੰਗੋ, ਜਗਮੇਲ ਸਿੰਘ ਕਾਨੂੰਗੋ ਅਤੇ ਬਿਕਰ ਸਿੰਘ ਪਟਵਾਰੀ ਸਮੇਤ ਹਾਜ਼ਰ ਹੋਏ। ਸਾਂਝ ਮਿਲਣੀ ਤੋਂ ਬਾਅਦ ਮੁਲਾਜ਼ਮਾ, ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਅਤੇ ਸਿਨੀਅਰ ਜੂਨੀਅਰ ਸਕੇਲ ਵਾਲੇ ਕੇਸ ਸਬੰਧੀ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸਾਹਿਬਾਨ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਫ਼ਰੀਦਕੋਟ ਜਗਦੀਸ਼ ਕੁਮਾਰ ਪ੍ਰਧਾਨ ਨੇ ਸੀਨੀਅਰ ਜੂਨੀਅਰ ਸਕੇਲ ਵਾਲੇ ਕੇਸ ਸਬੰਧੀ 2003 ਤੋ ਅਜ ਤਕ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਅਗਲੀ ਕਾਰਵਾਈ ਕਰਨ ਲਈ ਯੋਗ ਸੁਝਾਅ ਦਿੱਤੇ। ਪੰਜਾਬ ਦੀ ਲੀਡਰਸ਼ਿਪ ਨੇ ਦਿੱਤੇ ਗਏ ਸੁਝਾਵਾਂ ‘ਤੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ 27/8/2026 ਨੂੰ ਮਹਾਂ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਲਈ ਮੌਜੂਦਾ ਮੁਲਾਜ਼ਮਾਂ ਨੂੰ ਆਪਣੇ ਦਫਤਰ ਬੰਦ ਰੱਖਣ ਦੀ ਅਪੀਲ ਕੀਤੀ।

