ਰੰਡੀ ਰੋਣਾ ਕੁਰਸੀ ਦਾ
ਹਰ ਲੀਡਰ ਰੋਈ ਜਾਵੇ
ਕੁਰਸੀ ਖਾਤਿਰ ਗਿਰਗਿਟ ਵਾਂਗੂ
ਰੰਗ ਵਟਾਈ ਜਾਵੇ
ਰਲਮਿਲ ਆਪਾਂ ਦੇਸ਼ ਬਚਾਉਣਾ
ਕਾਂਵਾਂ ਰੌਲੀ ਪਾਉਂਦੇ
ਕੁਰਸੀ ਖਾਤਿਰ ਥਾਂ ਥਾਂ ਫਿਰਦੇ
ਮੁੱਦਿਆਂ ਨੂੰ ਚਮਕਾਉਂਦੇ
ਕੋਈ ਦੇਸ਼ ਨੂੰ ਖਤਰਾ ਦੱਸੇ
ਕੋਈ ਧਰਮ ਦਾ ਰੌਲਾ ਪਾਵੇ
ਕੋਈ ਨਸ਼ਿਆਂ ਦਾ ਰੌਲਾ ਪਾ ਕੇ
ਆਪਣੀ ਪਹਿਚਾਣ ਕਰਾਵੇ
ਕੋਈ ਕਿਸਾਨਾਂ, ਕੋਈ ਮਜ਼ਦੂਰਾਂ
ਕੋਈ ਭਾਸ਼ਾ ਦੇ ਲਈ ਲੜਦਾ
ਇਲੈਕਸ਼ਨ ਵੇਲੇ ਇਧਰੋਂ ਉਧਰੋਂ
ਫਿਰੇਂ ਟਿਕਟਾਂ ਪੱਕੀਆਂ ਕਰਦਾ
ਬਿਗਾਨੇ ਪੁੱਤਾਂ ਦੇ ਸਿਵਿਆ ਉਤੇ
ਸਿਆਸਤ ਖੇਡੀ ਜਾਵੇ
ਭੁਲੱਥ ਰੰਡੀ ਰੋਣਾ ਕੁਰਸੀ ਦਾ
ਹਰ ਲੀਡਰ ਰੋਈ ਜਾਵੇ
ਭੁਲੱਥ ਰੰਡੀ ਰੋਣਾ ———-
ਸ ਕਸ਼ਮੀਰ ਸਿੰਘ ਭੁਲੱਥ
8146091954

