ਕੋਟਕਪੂਰਾ, 26 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਗਤੀ ਲਹਿਰ ਦੇ ਬਾਨੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਵਸਾਈ ਪਵਿੱਤਰ ਨਗਰੀ ਘੁਮਾਣ (ਜ਼ਿਲਾ ਗੁਰਦਾਸਪੁਰ) ਤੋਂ ਦਰਬਾਰ ਕਮੇਟੀ ਦਾ ਪ੍ਰਬੰਧਕੀ ਜਥਾ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਸਥਾਨਕ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਿਖੇ ਪਹੁੰਚਿਆ। ਇਸ ਮੌਕੇ ਆਲ ਇੰਡੀਆ ਟਾਂਕ ਕਸ਼ੱਤਰੀ ਪ੍ਰਤੀਨਿਧ ਸਭਾ (ਰਜਿ:) ਦੇ ਕੌਮੀ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਅਤੇ ਭਗਤ ਨਾਮਦੇਵ ਸਭਾ (ਰਜਿ:) ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸੰਗਤਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦਰਬਾਰ ਕਮੇਟੀ ਪ੍ਰਬੰਧਕੀ ਜਥੇ ਵੱਲੋਂ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਵਿਖੇ ਨਤਮਸਕਤ ਹੋ ਕੇ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਵੱਲੋਂ ਜਿਥੇ ਇਹਨਾਂ ਨੂੰ ਜੀ ਆਇਆ ਆਖਿਆ ਗਿਆ ਜਿਥੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਨੇ 18 ਸਾਲ ਤਪ ਕਰਕੇ ਸੰਗਤਾਂ ਨੂੰ ਗੁਰੂ ਲੜ ਲਾਇਆ। ਉਥੇ ਦੇ ਅਸਥਾਨਾਂ ਦੀ ਸੇਵਾ ਅਤੇ ਸੰਭਾਲ ਕਰਨ ਵਾਲੀ ਪ੍ਰਬੰਧਕੀ ਕਮੇਟੀ ਭਾਗਾਂ ਵਾਲੀ ਹੈ। ਉਹਨਾਂ ਦੱਸਿਆ ਕਿ ਹਰ ਸਾਲਾ ਬਾਬਾ ਜੀ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ। ਜਿੰਨਾਂ ਲਈ ਇਸ ਦਰਬਾਰ ਕਮੇਟੀ ਵੱਲੋਂ ਘੁਮਾਣ ਵਿਖੇ ਬਹੁਤ ਸੁਚੱਜੇ ਪ੍ਰਬੰਧਕ ਕੀਤੇ ਜਾਂਦੇ ਹਨ। ਇਸ ਮੌਕੇ ਘੁਮਾਣ ਕਮੇਟੀ ਦੇ ਸੈਕਟਰੀ ਸੁਖਜਿੰਦਰ ਸਿੰਘ ਲਾਲੀ ਨੇ ਭਰਵੇਂ ਸਵਾਗਤ ਲਈ ਪ੍ਰਧਾਨ ਸਮੇਤ ਭਗਤ ਨਾਮਦੇਵ ਸਭਾ ਸੁਸਾਇਟੀ (ਰਜਿ:) ਦੇ ਸਮੂਹ ਅਹਦੁਦੇਦਾਰਾਂ ਦਾ ਸਵਾਗਤ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਨੌਜਵਾਨ ਪੀੜੀ ਅਤੇ ਸਮੁੱਚੇ ਭਾਈਚਾਰੇ ਨੂੰ ਗੁਰ ਇਤਿਹਾਸ ਨਾਲ ਜੋੜਨਾ ਹੈ। ਅਖ਼ੀਰ ਵਿੱਚ ਦਰਬਾਰ ਕਮੇਟੀ ਨੂੰ ਕੌਮੀ ਪ੍ਰਧਾਨ ਸ਼ਰਨਜੀਤ ਸਿੰਘ ਮੂਕਰ ਅਤੇ ਕਮੇਟੀ ਵੱਲੋਂ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਲਕੀਤ ਸਿੰਘ, ਮੇਜਰ ਸਿੰਘ ਚੰਡੀਗੜ ਟੇਲਰਜ਼, ਸੁਖਜਿੰਦਰ ਸਿੰਘ ਅੰਗਰੋਈਆ, ਜਗਦੇਵ ਸਿੰਘ ਪੁਰਬਾ, ਜਸਮੇਲ ਸਿੰਘ ਪੁਰਬਾ, ਗੁਰਦੀਪ ਸਿੰਘ, ਨੱਥਾ ਸਿੰਘ, ਸੁਰਿੰਦਰ ਸਿੰਘ, ਬੋਬੀ ਜੱਸਲ, ਦਵਿੰਦਰ ਸਿੰਘ, ਸੀਪਾ ਜੱਸਲ, ਗੁਰਪ੍ਰੀਤ ਸਿੰਘ ਕਮੋਂ, ਮਲਕੀਤ ਸਿੰਘ ਡਿਪਟੀ, ਸੁਖਚੈਨ ਸਿੰਘ, ਬਰਜਿੰਦਰ ਸਿੰਘ ਜੱਸਲ, ਜਗਸੀਰ ਸਿੰਘ ਆਦਿ ਵੀ ਹਾਜ਼ਰ ਸਨ।

