ਆਪਣਾ ਖਿਆਲ ਰੱਖ ,
ਦਿਲ ਨੂੰ ਸੰਭਾਲ ਰੱਖ ।
ਟੁੱਟ ਨਾ ਜਾਵੇ ਕਿਤੇ ਸਧਰਾਂ ਦੀ ਲੜੀ ,
ਕਿਹੜੀ ਗੱਲੋਂ ਕਰੀ ਬੈਠਾ ਦੱਸਦੇ ਤੂੰ ਅੜੀ ।
ਝਾਕਦਾ ਨਾ ਹੁਣ ਸਾਡੇ ਵੱਲ ਨੂੰ ,
ਦਿਲ ਉੱਤੇ ਲੈ ਬੈਠਾ ਕਿਹੜੀ ਗੱਲ ਨੂੰ ,
ਮੁੜ ਕੇ ਨਾ ਆਉਣੀ ਫਿਰ,
ਜਿਹੜੀ ਅੱਜ ਲੰਘ ਗਈ ਘੜੀ।
ਕਿਹੜੀ ਗੱਲੋਂ ਕਰੀ…………..
ਤੇਰਾ ਮੇਰਾ ਰਿਸ਼ਤਾ ਏ ਪਾਕ ਵੇ ,
ਤੇਰੇ ਬਿਨਾਂ ਹੋ ਨਾ ਜਾਈਏ ਖਾਕ ਵੇ ,
ਤੇਰੀ ਮੇਰੀ ਯਾਦ ਸੱਜਣਾ ,
ਦੇਖ ਓਸੇ ਰਾਹ ਤੇ ਆ ਖੜੀ ।
ਕਿਹੜੀ ਗੱਲੋਂ ਕਰੀ …………….
ਬਣਕੇ ਤੂੰ ਮੇਰਾ ਦਰਦੀ ਦਰਦ ਪਛਾਣ,
ਗ਼ਮ ਤੇਰੇ ਵਿੱਚ ਮੁਕ ਚੱਲੀ ਦੇਖ ਤੂੰ ਜਾਣ ,
ਧੁਖਦੀ ਰਹਾਂ ਮੈ ਸਾਰਾ ਦਿਨ,
ਬਿਰਹੋ ਦੀ ਅੱਗ ਜਾਵਾਂ ‘ਸ਼ਿਵ’ ਸੜੀ ।
ਕਿਹੜੀ ਗੱਲੋਂ ਕਰੀ …………….
ਸ਼ਿਵਨਾਥ ਦਰਦੀ ਫ਼ਰੀਦਕੋਟ।
ਸੰਪਰਕ:- 9855155392