ਕੋਟਕਪੂਰਾ, 9 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵਾ ਨੂੰ ਸਮਰਪਿਤ ਭਾਵਨਾ ਨਾਲ ਚਲੇ ਆਗੂ ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵਿਧਾਨ ਸਭਾ ਹਲਕਾ ਜੈਤੋ ਵੱਲੋਂ ਵੱਖ- ਵੱਖ ਪਿੰਡਾਂ ਵਿੱਚ ਜਾ ਕੇ ਬਜ਼ੁਰਗ ਅਤੇ ਲੋੜਵੰਦ ਅੰਗਹੀਨਾ ਨੂੰ ਜਰੂਰਤਮੰਦ ਸਹੂਲਤਾਂ ਦੇਣ ਲਈ ਹਰ ਪਿੰਡ ਅਤੇ ਸੱਥ ਵਿੱਚ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਸਕੀਮਾਂ ਲੈ ਕੇ ਸਮਾਜਸੇਵਾ ਦੇ ਖੇਤਰ ਵਿੱਚ ਹਮੇਸ਼ਾ ਲੱਗੇ ਰਹਿਣ ਵਾਲੇ ਜਸਪਾਲ ਪੰਜਗਰਾਈ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਬਾਬਾ ਸੁਖਬੀਰ ਦਾਸ ਦੀ ਅਗਵਾਈ ਹੇਠ ਸ਼੍ਰੀ ਚੰਦਰ ਨਗਰ ਡੇਰਾ ਵਿਖੇ ਜਰੂਰਤਮੰਦ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਟਰਾਈਸਾਈਕਲ, ਵੀਲ ਚੇਅਰ, ਖੂੰਡੀਆਂ, ਗੋਡੇ, ਬੈਲਟਾਂ, ਕੰਨਾਂ ਵਾਲੀਆਂ ਮਸ਼ੀਨਾਂ, ਵਾਕਰ, ਡੈਸਕ ਅਤੇ ਹੋਰ ਬਹੁਤ ਸਾਰਾ ਸਮਾਨ ਵੰਡਿਆ ਗਿਆ। ਇਸ ਸਮੇਂ ਬਾਬਾ ਸੁਖਬੀਰ ਦਾਸ ਰੋਮਾਣਾ ਅਲਬੇਲ ਸਿੰਘ, ਜਸਵਿੰਦਰ ਸਿੰਘ ਮੱਤਾ ਬਰਾੜ ਅਤੇ ਜਗਦੀਸ਼ ਸਿੰਘ ਗਿੱਲ ਵੱਲੋਂ ਜਸਪਾਲ ਪੰਜਗਰਾਈ ਦੇ ਕੀਤੇ ਜਾ ਰਹੇ ਸਮਾਜਸੇਵੀ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਸਪਾਲ ਪੰਜਗਰਾਈ 24 ਘੰਟੇ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਹਲਕਾ ਜਿੱਤ ਵਿੱਚ ਅਗਵਾਈ ਕਰਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਵੀ ਸੁਣ ਕੇ ਦੂਰ ਕਰਦੇ ਹਨ। ਇਸ ਸਮੇਂ ਅੱਜ ਪਿੰਡ ਦੇ ਲੋੜਵੰਦ ਲੋਕਾਂ ਦੀਆਂ ਤਕਲੀਫਾਂ ਵੀ ਸੁਣੀਆਂ ਗਈਆਂ। ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਹਰ ਪਿੰਡ ਤੱਕ ਲੋਕ ਸੇਵਾ ਕਰਨ ਲਈ ਜਾ ਰਹੇ ਹਾਂ। ਉਹਨਾਂ ਕਿਹਾ ਕਿ ਬਜ਼ੁਰਗਾਂ ਦੀ ਸੇਵਾ ਕਰਕੇ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ, ਹਮੇਸ਼ਾ ਬਜ਼ੁਰਗਾਂ ਦੇ ਆਸ਼ੀਰਵਾਦ ਨਾਲ ਅੱਗੇ ਵਧਣ ਲਈ ਕਾਮਨਾ ਕਰਦੇ ਹਨ। ਇਸ ਸਮੇਂ ਡੇਰਾ ਦੇ ਬਹੁਤ ਸਾਰੇ ਸਾਧੂ ਮਤ ਲੋਕ ਅਤੇ ਸੇਵਾਦਾਰ ਬਜ਼ੁਰਗ ਤੇ ਗਿੰਦਰ ਸਿੰਘ ਰੋਮਾਣਾ, ਬਲਵਿੰਦਰ ਸਿੰਘ ਬਰਗਾੜੀ, ਲਖਵੀਰ ਸਿੰਘ ਢਿਲਵਾਂ, ਰਮਨ ਮਲਹੋਤਰਾ, ਗੁਰਮੀਤ ਸਿੰਘ ਰਾਮੇਆਣਾ, ਮਨਜੀਤ ਸਿੰਘ ਦਲ ਸਿੰਘ ਵਾਲਾ ਆਦਿ ਵੀ ਹਾਜ਼ਰ ਸਨ।

