ਕੈਨੇਡਾ 14 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਦੁਆਰਾ ਸ਼ੁਰੂ ਕੀਤਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਸੱਤ ਜਿਲਿਆਂ ਦੇ ਬਾਲ ਲੇਖਕਾਂ ਦਾ ਆਨਲਾਈਨ ਬਾਲ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਦੀ ਮੇਜ਼ਬਾਨੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਟੀਮ ਵੱਲੋਂ ਕੀਤੀ ਗਈ। ਪ੍ਰਾਜੈਕਟ ਦੇ ਜ਼ਿਲ੍ਹਾ ਪ੍ਰਧਾਨ (ਮੋਹਾਲੀ) ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਾਲ ਕਵੀ ਦਰਬਾਰ ਵਿੱਚ ਕਪੂਰਥਲਾ, ਹੁਸਿਆਰਪੁਰ, ਮੋਹਾਲੀ, ਰੋਪੜ, ਸ਼੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਰਾਜਸਥਾਨ ਤੋਂ ਬਾਲ ਲੇਖਕਾਂ ਨੇ ਭਾਗ ਲਿਆ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਵੱਲੋਂ ਸੁੱਖੀ ਬਾਠ ਜੀ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ ਤੇ ਸਾਰੇ ਬਾਲ ਲੇਖਕਾਂ, ਜ਼ਿਲ੍ਹਾ ਪ੍ਰਧਾਨ, ਟੀਮ ਮੈਂਬਰ ਤੇ ਗਾਈਡ ਅਧਿਆਪਕਾਂ ਨੂੰ ਜੀ ਆਇਆ ਆਖਿਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਰਦੂਲ ਸਿੰਘ ਬਰਾੜ ਗੀਤਕਾਰ ਤੇ ਲੈਕਚਰਾਰ ਮੁਕਤਸਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਹਨਾਂ ਨੇ ਬਾਲ ਲੇਖਕਾਂ ਨੂੰ ਸੁਣਿਆ ਤੇ ਲਿਖਣ ਦੇ ਨਵੇਂ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ। ਮੰਚ ਸੰਚਾਲਣ ਮੈਡਮ ਨਵਜੋਤ ਕੌਰ ਮੁਕਤਸਰ ਸਾਹਿਬ ਵੱਲੋਂ ਕੀਤਾ ਗਿਆ। ਬਾਲ ਕਵੀ ਦਰਬਾਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਭਰੂਪ ਸਿੰਘ, ਰਾਜਵੀਰ ਸਿੰਘ, ਕਪੂਰਥਲਾ ਭਾਵਨਾ,ਗੁਰਨੂਰ ਰੋਪੜ ਤੋਂ ਜਸਮੀਤ ਕੌਰ ,ਸੁਖਪ੍ਰੀਤ ਕੌਰ ਰਾਜਸਥਾਨ ਤੋਂ ਸਮਰੀਤ ਮਰੋਕ, ਗੁਰਵੀਰ ਕੌਰ ਹੁਸ਼ਿਆਰਪੁਰ ਤੋਂ ਰੂਹੀ,ਸਹਿਜ ਕੌਰ, ਮੋਹਾਲੀ ਤੋਂ ਹਰਗੁਨਪ੍ਰੀਤ ਕੌਰ,ਸੈਮਰੀਨ,ਸ੍ਰੀ ਮੁਕਤਸਰ ਸਾਹਿਬ ਤੋਂ ਅਰਵਿੰਦਰ ਸਿੰਘ, ਬਖਸ਼ੀਸ਼ ਕੌਰ ਨੇ ਆਪਣੀਆਂ ਲਿਖੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰੋਜੈਕਟ ਦੇ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਭੀਮ ਸਿੰਘ ਆਨਲਾਈਨ ਪ੍ਰੋਗਰਾਮ ਇੰਚਾਰਜ,ਅਵਤਾਰ ਸਿੰਘ ਚੋਟੀਆਂ ਮੁੱਖ ਸਲਾਹਕਾਰ, ਬਲਜੀਤ ਸ਼ਰਮਾ ਖਜਾਨਚੀ,ਬਲਜੀਤ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ, ਕੁਲਦੀਪ ਸਿੰਘ ਰਾਜਸਥਾਨ, ਰਾਜਿੰਦਰ ਸਿੰਘ ਸਾਹੁ ਰਾਜਸਥਾਨ,ਡਾ. ਸੁਰਿੰਦਰ ਜਿੰਦਲ ਜ਼ਿਲ੍ਹਾ ਪ੍ਰਧਾਨ ਮੋਹਾਲੀ,ਡਾ. ਸੁਖਪਾਲ ਕੌਰ ਸਮਰਾਲਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਦਵਿੰਦਰ ਕੌਰ ਖੁਸ਼ ਧਾਲੀਵਾਲ ਮੋਹਾਲੀ,ਰਾਜਿੰਦਰ ਕੌਰ ਮੋਹਾਲੀ, ਡਾ. ਅਮਰ ਜੋਤੀ ਮਾਂਗਟ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਮਨਦੀਪ ਰਿਪੀ ਰੋਪੜ, ਰਵਿੰਦਰ ਸਿੰਘ ਰੱਬੀ ਰੋਪੜ, ਲਖਵੀਰ ਕੌਰ ਮੋਹਾਲੀ ਕੁਲਦੀਪ ਕੌਰ ਖੰਨਾ ਮਾਲੇਰਕੋਟਲਾ ਤੇ ਗਾਈਡ ਅਧਿਆਪਕ ਹਾਜ਼ਰ ਸਨ। ਸੁੱਖੀ ਬਾਠ ਜੀ ਵੱਲੋਂ ਸਾਰੇ ਬਾਲ ਲੇਖਕਾਂ ਨੂੰ ਸ਼ੁਭਕਾਮਨਾਵਾਂ ਭੇਜੀਆਂ ਗਈਆਂ। ਪ੍ਰੋਗਰਾਮ ਦੇ ਅਖੀਰ ਵਿੱਚ ਬਲਜੀਤ ਸੇਖਾ ਜ਼ਿਲ੍ਹਾ ਪ੍ਰਧਾਨ ਮੋਗਾ ਵੱਲੋਂ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।
