ਸੰਗਰਾਂਦ ਦੇ ਅਰਥ:
ਸੰਗਰਾਂਦ = ਸੰਕ੍ਰਾਂਤੀ
- ਜਦੋਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਦਿਨ ਨੂੰ ਸੰਗਰਾਂਦ ਕਹਿੰਦੇ ਹਨ ਜੀ।
- ਦੇਸੀ ਮਹੀਨੇ ਦਾ ਇਹ ਪਹਿਲਾ ਦਿਨ ਹੁੰਦਾ ਹੈ ਜੀ।
ਇਸ ਲਈ 17 ਸਤੰਬਰ ਨੂੰ ਅੱਸੂ ਮਹੀਨਾ ਸ਼ੁਰੂ ਹੋਵੇਗਾ ਜੀ।
ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਬਾਰਹ ਮਾਹਾ ਦੀ ਬਾਣੀ ਪੜ੍ਹੀ ਜਾਂਦੀ ਹੈ ਜੀ ਤੇ ਨਵੇਂ ਮਹੀਨੇ ਦੀ ਅਰਦਾਸ ਹੁੰਦੀ ਹੈ ਕਿ ਵਾਹਿਗੁਰੂ ਜੀ ਇਹ ਮਹੀਨਾ ਸੁੱਖ-ਸ਼ਾਂਤੀ ਨਾਲ ਲੰਘੇ ਜੀ।
ਗੁਰੂ ਅਰਜਨ ਦੇਵ ਜੀ ਨੇ ਸੰਗਰਾਂਦ ਬਾਰੇ ਬਾਣੀ ਵਿੱਚ ਵੀ ਕਿਹਾ ਹੈ:
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ

