ਕੋਟਕਪੂਰਾ, 19 ਸਤੰਬਰ ( tinku kumar/ਵਰਲਡ ਪੰਜਾਬੀ ਟਾਈਮਜ਼ )
‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵਲੋਂ ਰੁੱਖ ਲਾਉ-ਵਾਤਾਵਰਣ ਬਚਾਉ ਦੇ ਬੈਨਰ ਹੇਠ ਚੌਥਾ ਵਣ ਮਹਾਂਉਤਸਵ ਸੇਵਾਮੁਕਤ ਇੰਜੀ. ਆਫੀਸਰ ਐਸੋਸੀਏਸ਼ਨ ਪਾਵਰਕਾਮ ਜਿਲਾ ਮੋਗਾ ਦੇ ਸਹਿਯੋਗ ਨਾਲ ਸੁੱਖ ਸਾਗਰ ਬ੍ਰਹਮ ਕੁਮਾਰੀਜ ਮੈਡੀਟੇਸ਼ਨ ਰੀਟ ਰੀਟ ਸੈਂਟਰ ਕੋਠੇ ਰਾਮਸਰ ਬਠਿੰਡਾ ਰੋਡ ਕੋਟਕਪੂਰਾ ਵਿਖੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਾ ਕੇ ਮਨਾਇਆ ਗਿਆ। ਪੀਆਰਓ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਪ੍ਰੋਜੈਕਟ ਚੇਅਰਮੈਨ ਸੰਜੀਵ ਅਹੂਜਾ ਕਿੱਟੂ ਨੇ ਦੱਸਿਆ ਕਿ ‘ਲਾਇਨਜ਼ ਇੰਟਰਨੈਸ਼ਨਲ ਮਲਟੀਪਲ-321 ਦੇ ਵਾਤਾਵਰਣ ਪ੍ਰੋਜੈਕਟ ਕੋਆਰਡੀਨੇਟਰ ਯੋਗੇਸ਼ ਸੋਨੀ ਅਤੇ ਜਿਲਾ ਗਵਰਨਰ ਅਜੇ ਗੋਇਲ ਦੇ ਹੁਕਮਾ ਦੀ ਪਾਲਣਾ ਕੀਤੀ ਗਈ। ਕਲੱਬ ਦੇ ਪ੍ਰਧਾਨ ਇੰਜੀ. ਭੁਪਿੰਦਰ ਸਿੰਘ ਅਤੇ ਆਫੀਸਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਪਿਆਰੇ ਲਾਲ ਸ਼ਰਮਾ ਨੇ ਵਾਤਾਵਰਣ ਦੀ ਸੰਭਾਲ ਅਤੇ ਸ਼ੁਧਤਾ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬ੍ਰਹਮ ਕੁਮਾਰੀ ਭੈਣ ਪ੍ਰੇਮਾ ਦੇਵੀ, ਸੁਨੀਤਾ ਦੇਵੀ ਅਤੇ ਜਗਦੀਸ਼ ਕੁਮਾਰ ਨੇ ਕਲੱਬ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਰਜੀਤ ਸਿੰਘ ਘੁਲਿਆਣੀ, ਮਨਜੀਤ ਸਿੰਘ ਲਵਲੀ, ਨਛੱਤਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

