ਜਿੱਥੇ ਨਿਮਰਤਾ ਉੱਚ ਮਹਾਨ ਬਣੀ,
ਜਿੱਥੇ ਸੇਵਾ ਜੀਵਨ ਦੀ ਸ਼ਾਨ ਬਣੀ,
ਜਿੱਥੇ ਹਰ ਦਿਲ ਨੂੰ ਮਿਲਿਆ ਆਸਰਾ,
ਉੱਥੇ ਗੁਰੂ ਰਾਮਦਾਸ ਜੀ ਦੀ ਪਹਿਚਾਣ ਬਣੀ।
ਦੁਖੀਆਂ ਦੇ ਦੁੱਖ ਆਪਣੇ ਕਰ ਲਏ,
ਭਟਕਿਆਂ ਨੂੰ ਸੱਚੇ ਰਾਹ ਪਾ ਦਿੱਤਾ,
ਜਿਨ੍ਹਾਂ ਨੇ ਹਉਮੈ ਦਾ ਹਨੇਰਾ ਮਿਟਾ ਕੇ,
ਨਾਮ ਦਾ ਦੀਵਾ ਹਰ ਦਿਲ ਵਿੱਚ ਜਗਾ ਦਿੱਤਾ।
ਤੇਰੇ ਬਚਨਾਂ ਵਿੱਚ ਮਿੱਠਾਸ ਅਜਿਹੀ,
ਜਿਵੇਂ ਅੰਮ੍ਰਿਤ ਦੀ ਧਾਰ ਵਹਿੰਦੀ,
ਤੇਰੀ ਬਾਣੀ ਜਦ ਕੰਨਾਂ ਵਿੱਚ ਪੈਂਦੀ,
ਸੁੱਤੀ ਰੂਹ ਵੀ ਜਾਗ ਪੈਂਦੀ।
ਰਾਮਦਾਸ ਸਰੋਵਰ ਦੀਆਂ ਲਹਿਰਾਂ,
ਅੱਜ ਵੀ ਤੇਰੀ ਗਾਥਾ ਗਾਉਂਦੀਆਂ ਨੇ,
ਹਰਿਮੰਦਰ ਦੀ ਪਾਵਨ ਜੋਤ ਵਿੱਚ,
ਤੇਰੀਆਂ ਯਾਦਾਂ ਮੁਸਕਾਉਂਦੀਆਂ ਨੇ।
ਤੂੰ ਸਿਖਾਇਆ—ਸੇਵਾ ਕਰਦੇ ਰਹੋ,
ਮਨ ਵਿੱਚ ਕਦੇ ਹੰਕਾਰ ਨਾ ਆਵੇ,
ਨਾਮ ਜਪੋ ਤੇ ਵੰਡ ਕੇ ਛਕੋ,
ਹਰ ਸਾਹ ਵਿੱਚ ਵਾਹਿਗੁਰੂ ਸਮਾਵੇ।
ਅੱਜ ਤੇਰੇ ਪ੍ਰਕਾਸ਼ ਪੁਰਬ ’ਤੇ,
ਸੰਗਤ ਮਿਲ ਕੇ ਸੀਸ ਝੁਕਾਵੇ,
ਹੇ ਸਤਿਗੁਰੂ ਰਾਮਦਾਸ ਜੀ!
ਮਠਾੜੂ ਮਨ ਨੂੰ ਆਪਣਾ ਬਣਾਵੇ।
ਤੇਰੀ ਮਿਹਰ ਦੀ ਛਾਂ ਰਹੇ,
ਤੇਰਾ ਨਾਮ ਰਹੇ ਹਰ ਸਾਸ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ—
ਤੂੰ ਹੀ ਸਾਡੀ ਆਸ ਤੇ ਵਿਸ਼ਵਾਸ!
ਜਰਨੈਲ ਸਿੰਘ ਮਠਾੜੂ (ਕੈਨੇਡਾ)

