ਬੱਚੇ ਸਿਰਫ਼ ਕੱਲ੍ਹ ਨਹੀਂ ਹੁੰਦੇ,
ਅੱਜ ਦੀ ਵੀ ਪਹਿਚਾਣ ਨੇ ਬੱਚੇ।
ਰੱਬ ਦੀਆਂ ਸੋਹਣੀਆਂ ਸੌਗਾਤਾਂ,
ਧਰਤੀ ਦੀ ਮੁਸਕਾਨ ਨੇ ਬੱਚੇ।
ਨਿੱਕੇ-ਨਿੱਕੇ ਸੁਪਨੇ ਲੈ ਕੇ,
ਅੱਖਾਂ ਵਿੱਚ ਅਸਮਾਨ ਵਸਾਉਂਦੇ।
ਕਾਗਜ਼ ਉੱਤੇ ਰੰਗ ਭਰਦਿਆਂ,
ਨਵੀਂ ਦੁਨੀਆ ਰੋਜ਼ ਬਣਾਉਂਦੇ।
ਕੋਈ ਬਨਣਾ ਚਾਹੇ ਵਿਗਿਆਨੀ,
ਕੋਈ ਅਧਿਆਪਕ, ਕੋਈ ਕਿਸਾਨ।
ਕਿਸੇ ਦੇ ਮਨ ਵਿੱਚ ਦੇਸ਼ ਵਸੇ,
ਕਿਸੇ ਦੇ ਦਿਲ ਵਿੱਚ ਹਿੰਦੁਸਤਾਨ।
ਨਾ ਇਨ੍ਹਾਂ ਨੂੰ ਕੰਧਾਂ ਦਿਓ,
ਨਾ ਸੁਪਨਿਆਂ ਨੂੰ ਬੰਨ੍ਹੋ ਤੁਸੀਂ।
ਖੁੱਲ੍ਹੇ ਅੰਬਰ ਵਿੱਚ ਉੱਡਣ ਦਿਓ,
ਇਨ੍ਹਾਂ ਦੇ ਰਾਹ ਨਾ ਰੋਕੋ ਤੁਸੀਂ।
ਸੰਦੀਪ ਦਿਉੜਾ
8437556667
