ਖ਼ਾਲਸਾ ਸਾਜ ਕੇ ਜਿਨ੍ਹਾਂ ਨੇ, ਸਾਨੂੰ ਪਹਿਚਾਣ ਦਿੱਤੀ,
ਸਿਰ ਤੇ ਕਲਗ਼ੀ ਸਜਾ ਕੇ, ਸਾਨੂੰ ਸ਼ਾਨ ਦਿੱਤੀ,
ਸਰਬੰਸ ਵਾਰ ਕੇ ਜਿਨ੍ਹਾਂ ਨੇ, ਕੌਮ ਨੂੰ ਬਚਾਇਆ,
ਉਹ ਨੇ ਸਾਡੇ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ।
ਚਿੜੀਆਂ ਤੋਂ ਬਾਜ਼ ਲੜਾਏ, ਇਹੀ ਉਨ੍ਹਾਂ ਦਾ ਬੋਲ ਸੀ,
ਸਵਾ ਲੱਖ ਨਾਲ ਇੱਕ ਲੜਾਊਂ, ਇਹੀ ਉਨ੍ਹਾਂ ਦਾ ਤੋਲ ਸੀ,
ਜ਼ੁਲਮ ਦੇ ਅੱਗੇ ਝੁਕੇ ਨਹੀਂ, ਡਰਿਆ ਨਹੀਂ ਕਦੇ,
ਧਰਮ ਦੀ ਖ਼ਾਤਰ ਹੱਸ ਕੇ ਸਭ ਕੁਝ ਵਾਰ ਦਿੱਤਾ।
ਨਾਂਦੇੜ ਦੀ ਧਰਤੀ ਤੇ ਜਦੋਂ ਜੋਤਿ ਜੋਤਿ ਸਮਾਈ,
ਸਾਰੀ ਕਾਇਨਾਤ ਹੀ ਰੋ ਪਈ, ਅੱਖ ਹਰ ਇੱਕ ਦੀ ਭਰ ਆਈ,
ਪਰ ਗੁਰੂ ਨੇ ਜੋਤਿ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ,
ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ – ਇਹ ਸਿੱਖਿਆ ਦੇ ਗਏ।
ਅੱਜ ਵੀ ਉਨ੍ਹਾਂ ਦੀ ਬਾਣੀ ਸਾਨੂੰ ਰਾਹ ਦਿਖਾਉਂਦੀ ਏ,
ਅੱਜ ਵੀ ਉਨ੍ਹਾਂ ਦੀ ਸ਼ਹਾਦਤ ਸਾਨੂੰ ਜਗਾਉਂਦੀ ਏ,
ਆਓ ਉਨ੍ਹਾਂ ਦੇ ਦੱਸੇ ਮਾਰਗ ਤੇ ਚਲੀਏ,
ਸੱਚ, ਸੇਵਾ, ਸਿਮਰਨ ਤੇ ਸ਼ਹਾਦਤ ਨੂੰ ਸਦਾ ਯਾਦ ਰੱਖੀਏ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
