ਬਾਬਾ ਦੀਪ ਸਿੰਘ ਜੀ ਦਾ ਨਾਂ ਸੁਣਦਿਆਂ ਹੀ ਸਿਰ ਸਤਿਕਾਰ ਨਾਲ ਝੁੱਕ ਜਾਂਦਾ ਹੈ ਜੀ।
ਬਾਬਾ ਜੀ ਦਾ ਜਨਮ ਪਿੰਡ ਪਹੂਵਿੰਡ, ਅੰਮ੍ਰਿਤਸਰ ਵਿੱਚ ਹੋਇਆ ਸੀ ਜੀ। ਬਚਪਨ ਤੋਂ ਹੀ ਬਾਬਾ ਜੀ ਗੁਰੂ ਘਰ ਨਾਲ ਜੁੜੇ ਹੋਏ ਸਨ ਜੀ। ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਜੀ।
ਬਾਬਾ ਜੀ ਸਿਰਫ਼ ਯੋਧਾ ਹੀ ਨਹੀਂ ਸਨ ਜੀ, ਬਾਬਾ ਜੀ ਤਾਂ ਵਿਦਵਾਨ ਵੀ ਸਨ ਜੀ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਲਿਖੇ ਸਨ ਜੀ।
ਪਰ ਜੀ, ਜਦੋਂ ਜਹਾਨ ਖ਼ਾਨ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਰਕੇ ਬੇਅਦਬੀ ਕੀਤੀ ਜੀ, ਤਾਂ ਬਾਬਾ ਜੀ ਦਾ ਖ਼ੂਨ ਖੌਲ ਉੱਠਿਆ ਜੀ।
ਬਾਬਾ ਜੀ ਨੇ ਉਸ ਵੇਲੇ ਪ੍ਰਣ ਕੀਤਾ ਸੀ ਜੀ –
“ਮੈਂ ਆਪਣਾ ਸੀਸ ਸੱਚਖੰਡ ਵਿੱਚ ਜਾ ਕੇ ਹੀ ਧਰਾਂਗਾ ਜੀ, ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਹੀ ਦਮ ਲਵਾਂਗਾ ਜੀ।”
ਉਮਰ 75 ਸਾਲ ਦੀ ਸੀ ਜੀ, ਦਾੜ੍ਹੀ ਚਿੱਟੀ ਹੋ ਚੁੱਕੀ ਸੀ ਜੀ, ਪਰ ਹੌਸਲਾ ਜਵਾਨਾਂ ਤੋਂ ਵੀ ਵੱਧ ਸੀ ਜੀ। ਹੱਥ ਵਿੱਚ ਖੰਡਾ ਫੜ ਕੇ, ਬਾਬਾ ਜੀ ਅੱਗੇ-ਅੱਗੇ ਤੁਰੇ ਜੀ, ਪਿੱਛੇ ਸਿੰਘਾਂ ਦਾ ਕਾਫ਼ਲਾ ਤੁਰਿਆ ਜੀ।
ਜੰਗ ਹੋਈ ਜੀ, ਬਹੁਤ ਭਿਆਨਕ ਜੰਗ ਹੋਈ ਜੀ। ਬਾਬਾ ਜੀ ਦਾ ਸੀਸ ਕੱਟਿਆ ਗਿਆ ਜੀ, ਪਰ ਬਾਬਾ ਜੀ ਰੁਕੇ ਨਹੀਂ ਜੀ।
ਇਹੀ ਤਾਂ ਸਿੱਖੀ ਦਾ ਚਮਤਕਾਰ ਹੈ ਜੀ, ਬਾਬਾ ਜੀ ਨੇ ਆਪਣਾ ਕੱਟਿਆ ਹੋਇਆ ਸੀਸ ਆਪਣੇ ਹੱਥ ਤੇ ਰੱਖ ਲਿਆ ਜੀ, ਤੇ ਦੁਸ਼ਮਣਾਂ ਨਾਲ ਲੜਦੇ-ਲੜਦੇ ਸ੍ਰੀ ਹਰਿਮੰਦਰ ਸਾਹਿਬ ਜੀ ਤੱਕ ਪਹੁੰਚ ਗਏ ਜੀ।
ਜਿਵੇਂ ਤਸਵੀਰ ਵਿੱਚ ਦਿਖ ਰਿਹਾ ਹੈ ਜੀ, ਸੀਸ ਕੱਟਿਆ ਹੋਇਆ, ਹੱਥ ਵਿੱਚ ਖੰਡਾ, ਤੇ ਫਿਰ ਵੀ ਦੁਸ਼ਮਣਾਂ ਦੇ ਹੌਸਲੇ ਪਸਤ ਕਰ ਦਿੱਤੇ ਜੀ।
ਬਾਬਾ ਜੀ ਨੇ ਆਪਣਾ ਸੀਸ ਸੱਚਖੰਡ ਵਿੱਚ ਜਾ ਕੇ ਹੀ ਧਰਿਆ ਜੀ, ਆਪਣਾ ਪ੍ਰਣ ਪੂਰਾ ਕੀਤਾ ਜੀ।
ਮੈਂ ਤਾਂ ਇਹੀ ਕਹਾਂਗੀ ਜੀ, ਬਾਬਾ ਦੀਪ ਸਿੰਘ ਜੀ ਸਾਨੂੰ ਇਹ ਸਿਖਾਉਂਦੇ ਨੇ ਜੀ –
ਧਰਮ ਲਈ ਸੀਸ ਦੇਣਾ, ਸਭ ਤੋਂ ਵੱਡੀ ਸ਼ਹਾਦਤ ਹੈ ਜੀ।
ਗੁਰੂ ਘਰ ਦੀ ਬੇਅਦਬੀ ਕਦੇ ਸਹਿਣੀ ਨਹੀਂ ਜੀ।
ਉਮਰ ਭਾਵੇਂ ਬੁੱਢੀ ਹੋ ਜਾਵੇ ਜੀ, ਹੌਸਲਾ ਕਦੇ ਬੁੱਢਾ ਨਹੀਂ ਹੋਣਾ ਚਾਹੀਦਾ ਜੀ।
ਅੱਜ ਵੀ ਜਦੋਂ ਅਸੀਂ ਬਾਬਾ ਜੀ ਦਾ ਨਾਂ ਲੈਂਦੇ ਹਾਂ ਜੀ, ਤਾਂ ਸਾਡੇ ਅੰਦਰ ਇੱਕ ਨਵੀਂ ਜੋਸ਼, ਇੱਕ ਨਵਾਂ ਹੌਸਲਾ ਆ ਜਾਂਦਾ ਹੈ ਜੀ।
ਧੰਨ ਧੰਨ ਬਾਬਾ ਦੀਪ ਸਿੰਘ ਜੀ,
ਜਿਨ੍ਹਾਂ ਨੇ ਸੀਸ ਦੇ ਕੇ ਸਿੱਖੀ ਦੀ ਲਾਜ ਰੱਖ ਲਈ ਜੀ।
ਸੁਰਜੀਤ ਕੌਰ ਸਾਰੰਗ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
