ਤੁਹਾਡੀ ਕੀ ਹੈ ਰਾਏ ਭਰਾਵੋ
ਦੱਸਿਓ ਜਰਾ ਭਾਈ ਪੁੱਛਾਂ ਮੈਂ।
ਪਿੱਛੇ ਕਿਹੜੇ ਕੰਮ ਚ ਕੁੜੀਆਂ
ਖ਼ਬਰਾਂ ਚ ਹੈ ਧੁੱਮ ਵੇ ਪਾਈ ਮੈਂ।
ਚੱਕੋ ਸਾਡਾ ਵੀ ਯੋਗਦਾਨ ਭਾਈ।
ਲੈ ਨਸ਼ਾ ਤਸਕਰੀ ਚ ਆਈ ਮੈਂ।
ਮੇਰਾ ਨਸ਼ਿਆਂ ਦਾ ਹੈ ਕਾਰੋਬਾਰ
ਚੱਕੋ ਥੋਡੀ ਪਿੱਠ ਥੱਪ ਥਪਾਈ ਮੈਂ।
ਹੈ ਪੁਲਿਸ ਮਹਿਕਮਾ ਮੇਰਾ ਬਈ
ਸੁਣੋ! ਨਸ਼ਿਆਂ ਦੀ ਸੇਲ ਲਾਈ ਮੈਂ।
ਨਸ਼ਿਆਂ ਦਾ ਲਿਖਤਾ ਇਤਿਹਾਸ
ਔਰਤ ਜਾਤ ਨੂੰ ਮਲੀ ਕਾਲਖ ਮੈਂ।
ਹੁਣ ਨਾ ਆਖਿਓ ਧੀਆਂ ਪਿੱਛੇ
ਔਰਤਾਂ ਦੀ ਹਾਜ਼ਰੀ ਲਵਾਈ ਮੈਂ।
ਕਰੂ ਕੌਣ ਰੀਸ ਇਥੇ ਮੇਰੀ ਹੁਣ
ਤੁਹਾਨੂੰ ਪਤਾ ਜੇ,ਹੋ ਜਾਣਾ ਬਰੀ ਮੈਂ।
ਪੈਸੇ ਦੇ ਆ ਜਾਣਾ ਜਲਦੀ ਬਾਹਰ
ਬਥੇਰੀ ਦੌਲਤ ਹੈ ਲਈ ਬਣਾ ਮੈਂ।
ਗਰੇਵਾਲ ਨਾ ਆਖੇ ਤਸਕਰ ਮੈਨੂੰ
ਪੁਲਿਸ ਦੀ ਇੱਜ਼ਤ ਬਣਾਈ ਮੈਂ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ,ਹੰਬੜਾਂ ਰੋਡ, ਲੁਧਿਆਣਾ।
9914346204

