ਸਮੱਸਿਆਵਾਂ ਦੇ ਸਬੰਧ ’ਚ ਰੇਲਵੇ ਮੰਤਰੀ ਦੇ ਨਾਮ ਮੁਹੰਮਦ ਸਦੀਕ ਨੂੰ ਸੌਂਪਿਆ ਮੰਗ ਪੱਤਰ

ਸਮੱਸਿਆਵਾਂ ਦੇ ਸਬੰਧ ’ਚ ਰੇਲਵੇ ਮੰਤਰੀ ਦੇ ਨਾਮ ਮੁਹੰਮਦ ਸਦੀਕ ਨੂੰ ਸੌਂਪਿਆ ਮੰਗ ਪੱਤਰ

ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ ਵਰਲਡ ਪੰਜਾਬੀ ਟਾਈਮਜ਼)

ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਵੱਲੋਂ ਜਨਾਬ ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ ਫਰੀਦਕੋਟ ਨੂੰ ਇੱਕ ਮੰਗ ਪੱਤਰ ਰੇਲ ਮੰਤਰੀ ਭਾਰਤ ਸਰਕਾਰ ਦੇ ਨਾਂਅ ਸੋਂਪਿਆ ਗਿਆ, ਜਿਸ ਵਿੱਚ ਰੇਲਵੇ ਸੰਘਰਸ਼ ਸੰਮਤੀ ਅਤੇ ਸਥਾਨਕ ਨਿਵਾਸੀਆਂ ਦੀ ਮੰਗ ’ਤੇ ਗੱਡੀ ਨੰਬਰ 20973/20974 ਰਾਮੇਸ਼ਵਰਮ ਤੋਂ ਫਿਰੋਜ਼ਪੁਰ 7 ਅਕਤੂਬਰ 2023 ਨੂੰ ਚਲਾਈ ਗਈ ਸੀ, ਉਸ ਦਾ ਠਹਿਰਾਅ ਕੋਟਕਪੂਰਾ ਰੇਲਵੇ ਜੰਕਸ਼ਨ (ਸਟੇਸ਼ਨ) ’ਤੇ ਕੀਤਾ ਜਾਵੇ, ਕੋਟਕਪੂਰਾ ਰੇਲਵੇ ਸਟੇਸ਼ਨ ਇੱਕ ਵਪਾਰਕ ਮੰਡੀ ਨਾਲ ਫਿਰੋਜ਼ਪੁਰ ਤੋਂ ਬਠਿੰਡਾ ਦੇ ਵਿੱਚ ਇੱਕੋ -ਇੱਕੋ ਰੇਲਵੇ ਸਟੇਸ਼ਨ ਹੈ, ਜੋ ਕਿ ਜੰਕਸ਼ਨ ਹੈ ਅਤੇ ਇਸ ਸ਼ਹਿਰ ਦੇ ਨਾਲ ਮੁਕਤਸਰ, ਬਰੀਵਾਲਾ, ਸਰਾਏਨਾਗਾ, ਬਾਘਾਪੁਰਾਣਾ, ਮੋਗਾ ਅਤੇ ਸੈਂਕੜੇ ਪਿੰਡ ਲੱਗਦੇ ਹਨ, ਲੋਕਾਂ ਦੀ ਧਾਰਮਿਕ ਯਾਤਰਾਵਾਂ ਲਈ ਰੇਲਗੱਡੀ ਦਾ ਇੱਥੇ ਠਹਿਰਾਅ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਰੇਲਵੇ ਸੰਘਰਸ਼ ਸੰਮਤੀ ਕੋਟਕਪੂਰਾ ਨੇ ਲੋਕਾਂ ਦੀ ਮੰਗ ’ਤੇ ਫਿਰੋਜ਼ਪੁਰ ਮੁਬੰਈ ਜਨਤਾ ਐਕਸਪ੍ਰੈਸ ਗੱਡੀ ਨੰ: 19023/19024 ਜੋ ਕੇਂਦਰ ਸਰਕਾਰ ਨੇ ਕਰੋਨਾ ਕਾਲ ਵਿੱਚ ਬੰਦ ਕਰ ਦਿੱਤੀ ਸੀ, ਉਸ ਨੂੰ ਦੁਬਾਰਾ ਚਲਾਇਆ ਜਾਵੇ ਅਤੇ ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਵਸਨੀਕਾਂ ਨੂੰ ਰੇਲਵੇ ਬੋਰਡ ਨੇ ਨਵੀਂ ਦਿੱਲੀ, ਪੁਰਾਣੀ ਦਿੱਲੀ ਤੋਂ ਬਿਲਕੁਲ ਕੱਟ ਦਿੱਤਾ ਹੈ। ਲੋਕਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਲੋਕਾਂ ਦੀ ਹਰਮਨ ਪਿਆਰੀ ਗੱਡੀ ਜਨਤਾ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ ਗਿਆ, ਜੋ 1978 ਤੋਂ ਲਗਾਤਾਰ ਲੋਕਾਂ ਦੀ ਸੇਵਾ ਕਰ ਰਹੀ ਸੀ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.