*ਖਾਲਸਾ ਕਾਲਜ ਫ਼ਾਰ ਵੂਮੈਂਨ ਦੀ ਜੇਤੂ ਸਾਈਕਲਿਸਟਸ ਦਮਨਪ੍ਰੀਤ ਕੌਰ ਦਾ ਕਾਲਜ ਪੁੱਜਣ ਤੇ ਸਵਾਗਤ*
*ਅੰਡਰ-21 ਸਾਲ ਚ’ ਇੱਕ ਗੋਲਡ ਅਤੇ ਦੋ ਸਿਲਵਰ ਮੈਡਲ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ :ਪ੍ਰਿੰ. ਡਾ. ਸੁਰਿੰਦਰ ਕੌਰ* ਅੰਮ੍ਰਿਤਸਰ, 7 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੱਧਰ ਦੀ ਵਿੱਦਿਅਕ ਸੰਸਥਾ ਖਾਲਸਾ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੇ ਪ੍ਰਿੰ. ਡਾ.ਸੁਰਿੰਦਰ ਕੌਰ ਅਤੇ ਸਮੂਹ ਕਾਲਜ ਸਟਾਫ ਵੱਲੋਂ ਅੱਜ ਬੀਏ ਭਾਗ-ਪਹਿਲਾ ਦੀ ਵਿਦਿਆਰਥਣ ਅਤੇ ਹੋਣਹਾਰ ਸਾਈਕਲਿੰਗ ਖਿਡਾਰਣ ਦਮਨਪ੍ਰੀਤ