ਚਿੜੀਆਂ ਦੀ ਚੀਂ ਚੀਂ ਕਿੰਨਾ ਸਕੂਨ ਦਿੰਦੀ
ਡਿੱਗੇ ਹੋਏ ਨੂੰ ਉੱਠ ਕੇ ਲੜਣ ਦਾ ਜਨੂਨ ਦਿੰਦੀ
ਇਨਾ ਸੋਹਣੀਆਂ ਪ੍ਰਜਾਤੀਆਂ ਨੂੰ ਤਬਾਹ ਨਾ ਕਰੋ ਪਿੰਜਰੇ ਚ ਰੱਖ ਕੇ ਗੁਮਨਾਹ ਨਾ ਕਰੋ।
ਇਹ ਨਾ ਹੀ ਰੁਕਦੀਆਂ ਵਿੱਚ ਤੂਫਾਨਾਂ ਦੇ
ਕਿੰਨੇ ਜੌਹਰ ਦਿਖਾਉਂਦੀਆਂ ਆਪਣੀਆਂ ਉਡਾਨਾਂ ਦੇ
ਇਨਾ ਚਿੜੀਆਂ ਨੂੰ ਕੈਦ ਨਾ ਕਰੋ
ਦਾਣਾ ਨਹੀਂ ਦੇਣਾ ਤਾਂ ਜਹਿਰ ਨਾ ਧਰੋ
ਇਨਾ ਬੇਜ਼ਬਾਨਾਂ ਲਈ
ਪਿਆਰ ਕਰਨ ਦੇ ਮਕਸਦ ਨੂੰ ਅਹਿਮ ਕਰੋ
ਇਹਨਾਂ ਤੇ ਅਤਿਆਚਾਰ ਨਹੀਂ ਰਹਿਮ ਕਰੋ

__. ਗਗਨਦੀਪ ਸਿੰਘ ਢਿੱਲੋਂ ‘ਬਠਿੰਡਾ’
ਤਲਵੰਡੀ ਸਾਬੋ, ਪਿੰਡ- ਗੁਰੂਸਰ ਜਗਾ ਮੋਬਾਈਲ ਨੰਬਰ- 7206275752