14 ਅਗਸਤ, (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਪ੍ਰਧਾਨ ਸਲਵਿੰਦਰ ਸਿੰਘ ਜੀਉਬਾਲਾ ਅਤੇ ਜੋਨ ਪ੍ਰਧਾਨ ਕੁਲਵਿੰਦਰ ਸਿੰਘ ਕੈਰੋਵਾਲ ਦੀ ਪ੍ਰਧਾਨਗੀ ਹੇਠ ਥਾਣਾ ਸਦਰ ਅੱਗੇ ਲੱਗਾ ਧਰਨਾ। ਧਰਨੇ ਨੂੰ ਸੰਬੋਧਿਤ ਕਰਦਿਆਂ ਮੁਖ਼ਤਿਆਰ ਸਿੰਘ ਬਾਕੀਪੁਰ , ਕਰਮਜੀਤ ਸਿੰਘ ਗੱਗੋਬੂਆ,ਵੀਰ ਸਿੰਘ ਕੋਟ ਨੇ ਕਿਹਾ ਕਿ ਨਾਬਾਲਕ ਅਬੀਨੂਰ ਸਿੰਘ ਦੇ ਕਤਲ ਦਾ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਲੱਗਾ ਹੈ। ਉਸ ਤੋਂ ਵੀ ਵੱਡਾ ਸਦਮਾ ਉਦੋਂ ਲੱਗਦਾ ਜਦੋਂ ਜਵਾਨ ਪੁੱਤ ਦਾ ਕਤਲ ਹੋ ਜਾਵੇ। ਉਸ ਨੂੰ ਕੋਈ ਵੀ ਇਨਸਾਫ ਨਾ ਮਿਲੇ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਬੜੀ ਢਿੱਲੀ ਕਾਰਜਕਾਰੀ ਕਰਦੇ ਹੋਏ ਇਸ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲੈ ਰਿਹਾ। ਉਹਨਾਂ ਕਿਹਾ ਕਿ ਅੱਜ ਪੰਜਾਬ ਕਿਹੜੇ ਪਾਸੇ ਵੱਲ ਜਾ ਰਿਹਾ ਹੈ। ਇੱਕ ਪਾਸੇ ਜਵਾਨ ਪੁੱਤ ਦਾ ਕਤਲ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਕਤਲ ਦਾ ਇਨਸਾਫ ਲੈਣ ਲਈ ਮਾਪਿਆਂ ਨੂੰ ਸੜਕਾਂ ਤੇ ਆ ਕੇ ਧਰਨੇ ਲਾਉਣੇ ਪੈਂਦੇ ਹਨ। ਪ੍ਰਸ਼ਾਸਨ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਜਾਂਦਾ ਹੈ ।ਧਰਨਾ ਦੂਸਰੇ ਦਿਨ ਵਿੱਚ ਦਾਖਲ ਹੋ ਗਿਆ ਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ। ਕਿਸਾਨ ਆਗੂਆਂ ਨੇ ਮੰਗ ਕੀਤੀ ਅਬੀਨੂਰ ਦੇ ਕਤਲ ਦਾ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਅਤੇ ਦੋਸ਼ੀ ਨੂੰ ਜੇਲ ਵਿੱਚ ਭੇਜਿਆ ਜਾਵੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਆਗੂਆਂ ਨਾਲ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ । ਇਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ ਇਸ ਦਾ ਜਿੰਮੇਵਾਰ ਐਸਐਚ ਓ ਸੁਖਬੀਰ ਸਿੰਘ ਅਤੇ ਡਿਪਟੀ ਰਵੀ ਸ਼ੇਰ ਸਿੰਘ ਹੋਵੇਗਾ ਜਿੰਮੇਵਾਰ। ਇਸ ਮੌਕੇ ਗੁਰਸਾਹਿਬ ਸਿੰਘ ਗੱਗੋਬੂਆ, ਗੁਰਦੇਵ ਸਿੰਘ ਝਾਮਕਾ, ਜੱਸਾ ਸਿੰਘ ਝਾਮਕਾ, ਪਰਗਟ ਸਿੰਘ ਸੁਰਸਿੰਘ, ਭਜਨ ਸਿੰਘ ਸੁਰ ਸਿੰਘ, ਰਸ਼ਪਾਲ ਸਿੰਘ ਸੁਰਸਿੰਘ, ਕੁਲਦੀਪ ਸਿੰਘ ਗਿੱਲ, ਗੁਰਭੇਜ ਸਿੰਘ ਤੇਜਾ ਸਿੰਘ ਵਾਲਾ, ਮੇਜਰ ਸਿੰਘ, ਬਲਵਿੰਦਰ ਸਿੰਘ ਐਮਾ, ਜੱਸਾ ਸਿੰਘ ਸਰਾਂਏ ਦੀਵਾਨਾ, ਬਲਕਾਰ ਸਿੰਘ, ਸਰਬਜੀਤ ਸਿੰਘ ਨਿੱਕੀ ਪੱਧਰੀ, ਕਰਮ ਸਿੰਘ ਦੋਬਲੀਆਂ, ਸੁਜਾਨ ਸਿੰਘ ਝਾਮਕਾ, ਸਰਬਜੀਤ ਸਿੰਘ ਝਾਮਕਾ, ਬਖਸ਼ੀਸ਼ ਸਿੰਘ ਵੱਡਾ ਮਾਲੂਵਾਲ, ਵਿਰਸਾ ਸਿੰਘ ਮੂਸੇ, ਗੁਰਪ੍ਰੀਤ ਸਿੰਘ ਚੱਕ, ਜਸਬੀਰ ਸਿੰਘ ਨਿੱਕਾ ਕੋਟ, ਵੀਰ ਸਿੰਘ ਕੋਟ, ਕਾਬਲ ਸਿੰਘ ਕੈਰੋਵਾਲ, ਮਹਿੰਦਰ ਸਿੰਘ ਭੋਜੀਆਂ, ਨਿਸ਼ਾਨ ਸਿੰਘ ਨੂਰਦੀ ਆਦਿ ਆਗੂ ਹਾਜ਼ਰ ਹਨ