ਗੁਰੂ ਕਲਗੀਧਰ ਪਾਤਸ਼ਾਹ ਇਕ ਬਖਸ਼ਿਸ਼ ਕਰ ਰਹੇ ਹਨ । ਹੇ ਪਰੀਪੂਰਨ ਪ੍ਰਮਾਤਮਾ ਜੀ ਆਪ ਅਨੈਕਤਾ ਦੇ ਰੂਪ ਵਿੱਚ ਵੀ ਵਿਆਪਕ ਹੋ ਤੇ ਅਨੇਕ ਹੋਣ ਦੇ ਬਾਵਜੂਦ ਵੀ ਫਿਰ ਆਪ ਏਕ ਹੈ। ਅਨੇਕਤਾ ਭਿੰਨਤਾ ਹੈ ਪਰ ਭਿੰਨਤਾ ਤੋਂ ਬਾਅਦ ਵੀ ਜੇ ਹੈ ਤਾਂ ਕੇਵਲ ਇਕ। ਸਾਨੂੰ ਪਹਿਲਾਂ ਬੋਲ ਜਿਹੜਾ ਬਖਸ਼ਿਸ਼ ਕੀਤਾ ੧ਓ ਉਹ ਅਨੇਕ ਵੀ ਹੈ ਹੈ ਅਨੇਕਤਾ ਤੋਂ ਬਾਅਦ ਫਿਰ ਵੀ ਇਕ ਹੈ ਪਰਮਾਤਮਾ।ਉਹ ਇਕ ਗਿਣਤੀ ਵਾਚਕ ਨਹੀਂ ਉਹ ਸੰਗਿਆ ਵਾਚਕ ਹੈ।
ਉਸ ਇਕ ਵਰਗਾ ਹੋਰ ਕੋਈ ਨਹੀਂ। ਇਹ ਕਿਵੇਂ? ਜਿਵੇਂ ਈਸ ਰਲ ਧਰਤੀ ਉੱਤੇ ਅਸੀਂ ਰਹਿੰਦੇ ਹਾਂ। ਧਰਤੀਆਂ ਬੇਅੰਤ ਹਨ ਤੇ ਜੀਵ ਵੀ ਰਹਿਣ ਵਾਲੇ ਬੇਅੰਤ ਹਨ।
ਇਸ ਧਰਤੀ ਤੇ ਰਹਿੰਦਿਆਂ ਸੂਰਜ ਇਕ ਹੈ। ਪਰ ਇਸ ਇਕ ਦੀ ਗਿਣਤੀ ਨੂੰ ੧ਓ ਨਾਲ ਨਹੀਂ ਦੇਖਿਆ ਜਾਏਗਾ।ਇਸ ਜ਼ਮੀਨ ਦਾ ਸੂਰਜ ਇਕ ਹੈ। ਪਰ ਇਸ ਸੂਰਜ ਵਰਗੇ ਪਤਾ। ਨਹੀਂ
ਪਰਮਾਤਮਾ ਨੇ ਕਿੰਨੇ ਅਣਗਿਣਤ ਸੂਰਜ ਪੈਦਾ ਕੀਤੇ ਹਨ।ਚੰਦਰਮਾ ਇਸ ਧਰਤੀ ਉੱਤੇ ਇਕ ਨਜ਼ਰ ਆ ਰਿਹਾ ਹੈ। ਪਰ ਇਹ ਵੀ ਇਕ ਨਹੀਂ ਇਸ ਚੰਦਰਮਾ ਤੋਂ ਇਲਾਵਾ ਪਰਮਾਤਮਾ ਨੇ ਪਤਾ ਨਹੀਕਿੰਨੇ ਪੈਦਾ ਕਰ ਦਿੱਤੇ ਹਨ। ਇਕ ਪਹਾੜ ਸਾਨੂੰ ਦਿੱਸ ਰਿਹਾ ਹੈ ।ਪਹਾੜ ਦਾ ਸਿਖਰ ਦਿੱਸ ਰਿਹਾ ਹੈ। ਇਸ ਜ਼ਮੀਨ ਉੱਤੇ ਇਕ ਸਿਖਰ ਹੈ।
ਪਰ ਪਤਾ ਨਹੀਂ ਪਰਮਾਤਮਾ ਨੇ ਕਿੰਨੇ ਕੁ ਪਹਾੜ ਪੈਦਾ ਕੀਤੇ ਹੋਏ ਹਨ। ਇਕ ਸੂਰਜ ਵਰਗੇ ਪਤਾ ਨਹੀਂ ਅਣਗਿਣਤ ਸੂਰਜ ਹਨ। ਇਕ ਚੰਦਰਮਾ ਵਰਗੇ ਅਨੇਕਾਂ ਚੰਦਰਮਾ ਹਨ। ਇਕ ਸਮੁੰਦਰ ਵਰਗੇ ਕਿਤਨੇ ਕੁ ਸਮੁੰਦਰ ਤੇ ਪਹਾੜ ਹਨ।ਇਕ ਗੱਲ ਸਪਸ਼ਟ ਹੈ ਕਿ ਇਕ ਪਰਮਾਤਮਾ ਵਰਗਾ ਹੋਰ ਕੋਈ ਪਰਮਾਤਮਾ ਨਹੀਂ ਹੈ ਕੇਵਲ ਉਹ ਇਕ ਹੀ ਹੈ।

ਸੁਰਜੀਤ ਸਾਰੰਗ ੮੧੩੦੬੬੦੨੦੫
ਨਵੀਂ ਦਿੱਲੀ 18