ਅਮਿੱਟ ਛਾਪ ਛੱਡ ਗਏ ‘ਦਾ ਬਲੂਮਿੰਗਡੇਲ ਸਕੂਲ ’ਚ ਕਰਵਾਏ ਗਏ ਸਕੇਟਿੰਗ ਮੁਕਾਬਲੇ

ਅਮਿੱਟ ਛਾਪ ਛੱਡ ਗਏ ‘ਦਾ ਬਲੂਮਿੰਗਡੇਲ ਸਕੂਲ ’ਚ ਕਰਵਾਏ ਗਏ ਸਕੇਟਿੰਗ ਮੁਕਾਬਲੇ

ਕੋਟਕਪੂਰਾ, 4 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਅਜੋਕੇ ਸਮੇਂ ਦੇ ਖੇਡ ਜਗਤ ਖੇਡਾਂ ’ਚੋਂ ਇੱਕ ਖੇਡ ਸਕੇਟਿੰਗ ਹੈ। ਜਿਸ ਦਾ ਬੱਚਿਆਂ ’ਚ ਵਧੇਰੇ ਰੁਝਾਨ ਪਾਇਆ ਜਾ ਰਿਹਾ ਹੈ। ਇਸ ਕਰਕੇ ਬੱਚਿਆਂ ’ਚ ਇਹ ਉਤਸ਼ਾਹ ਨੂੰ ਦੇਖਦੇ ਹੋਏ ਅਤੇ ਉਹਨਾਂ ਦੇ ਖੇਡਾਂ ’ਚ ਉਤਸ਼ਾਹ ਨੂੰ ਵਧਾਉਣ ਲਈ ਦਾ ਬਲੂਮਿੰਗਡੇਲ ਸਕੂਲ ਕੋਟਕਪੂਰਾ ’ਚ ਸਕੇਟਿੰਗ ਮੁਕਾਬਲੇ ਕਰਵਾਏ ਗਏ। ਸਕੂਲ ਵਲੋਂ ਇਹ ਮੁਕਾਬਲੇ ਵੱਖ-ਵੱਖ ਉਮਰ ਦੇ ਬੱਚਿਆਂ ਵੱਲ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਕੂਲ ਵਲੋਂ ਇੱਕ ਬੱਚਿਆਂ ਦੀ ਪੀ.ਟੀ. ਡਰਿਲ ਕਰਵਾਈ ਗਈ। ਇਹਨਾਂ ਮੁਕਾਬਲਿਆਂ ’ਚ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਵੱਧ ਚੜ ਕੇ ਹਿੱਸਾ ਲਿਆ। ਸਾਰੇ ਸਕੂਲ ਦੇ ਬੱਚਿਆਂ ਨੇ ਇਹਨਾਂ ਖੇਡਾਂ ਦਾ ਮਜਾ ਲੈਂਦੇ ਹੋਏ ਆਪਣੇ ਦੋਸਤਾਂ ਨੂੰ ਪੁਜੀਸ਼ਨਾਂ ਹਾਸਲ ਕਰਨ ਲਈ ਉਹਨਾਂ ਦਾ ਵਧੇਰੇ ਹੀ ਹੌਸਲਾ ਅਫਜਾਈ ਕੀਤਾ। ਇਹਨਾਂ ਖੇਡਾਂ ਦੇ ’ਚ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਗਏ। ਅੰਤ ’ਚ ਸਕੂਲ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ, ਜਿਨਾਂ ਬੱਚਿਆਂ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਸੀ ਤੇ ਪਰ ਉਹਨਾਂ ਨੇ ਪੁਜੀਸ਼ਨਾਂ ਹਾਸਲ ਨਹੀਂ ਕੀਤੀਆਂ ਤਾਂ ਵੀ ਪਿ੍ਰੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਕਿਹਾ ਕਿ ਕਿਸੇ ਵੀ ਖੇਡ ’ਚ ਜਿੱਤ ਨਾਲੋਂ ਵਧੇਰੇ ਜਰੂਰੀ ਭਾਗ ਲੈਣਾ ਹੁੰਦਾ ਹੈ, ਕਿਉਂਕਿ ਜੋ ਬੱਚੇ ਖੇਡਾਂ ’ਚ ਪੁਜੀਸ਼ਨਾਂ ਹਾਸਲ ਕਰਦੇ ਹਨ ਉਹਨਾਂ ਨੂੰ ਪੁਜੀਸ਼ਨਾਂ ਦਬਾਉਣ ’ਚ ਸਾਰੇ ਭਾਗ ਲੈਣ ਵਾਲੇ ਬੱਚਿਆਂ ਦਾ ਵਧੇਰੇ ਯੋਗ ਦਾਨ ਹੁੰਦਾ ਹੈ। ਜੇਕਰ ਹੋ ਬੱਚੇ ਖੇਡਾਂ ’ਚ ਭਾਗ ਹੀ ਨਾ ਲੈਣ ਤਾਂ ਜਿੱਤਣ ਵਾਲੇ ਬੱਚੇ ਪੁਜੀਸ਼ਨਾਂ ਹਾਸਲ ਕਿਵੇਂ ਕਰ ਸਕਦੇ ਹਨ, ਕਿਉਂਕਿ ਖੇਡਣ ਦਾ ਮਜਾ ਉਦੋਂ ਹੀ ਆਉਂਦਾ ਹੈ ਜਦੋਂ ਦੋ ਸਾਰੇ ਬੱਚੇ ਇੱਕ ਦੂਜੇ ਨੂੰ ਮਾਤ ਦੇਣ ਲਈ ਕਾਹਲੇ ਹੋਣ। ਖੇਡਾਂ ਦਾ ਉਹਨਾਂ ਨੇ ਕਿਹਾ ਕਿ ਖੇਡਾਂ ਦਾ ਸਾਡੇ ਜੀਵਨ ’ਚ ਵਧੇਰੇ ਮਹੱਤਵ ਹੈ ਕਿਉਂਕਿ ਜੇਕਰ ਬੱਚੇ ਖੇਡਾਂ ’ਚ ਰੁਚੀ ਰੱਖਦੇ ਹਨ ਤਾਂ ਉਹ ਨਸ਼ਿਆਂ ਤੋਂ ਹਮੇਸਾ ਲਈ ਦੂਰ ਹੀ ਰਹਿੰਦੇ ਹਨ ਉਹਨਾਂ ਦੀ ਚੰਗੀ ਸਿਹਤ ਲਈ ਖੇਡਾਂ ਦਾ ਉਹਨਾਂ ਦੇ ਜੀਵਨ ’ਚ ਵਧੇਰੇ ਮਹੱਤਵ ਹੁੰਦਾ ਹੈ। ਜੀਵਨ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਵਧੇਰੇ ਜਰੂਰੀ ਹੁੰਦੀਆਂ ਹਨ। ਖੇਡਾਂ ਸਾਨੂੰ ਭਾਈਚਾਰਕ ਸਾਂਝ ਸਿਖਾਉਂਦੀਆਂ ਹਨ। ਖੇਡਾਂ ਦੀ ਮਹੱਤਤਾ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਇਹ ਖੇਡਾਂ ਦਿਮਾਗ ਨਾਲ ਨਹੀਂ ਸਗੋਂ ਦਿਲ ਨਾਲ ਖੇਡੀਆਂ ਜਾਣ। ਮਨੁੱਖੀ ਸਰੀਰ ਨੂੰ ਤੰਦਰੁਸਤ ਅਤੇ ਰਿਸਟ ਪੁਸ਼ਟ ਰੱਖਣ ਲਈ ਖੇਡਾਂ ਵਧੇਰੇ ਹੀ ਜਰੂਰੀ ਹੁੰਦੀਆਂ ਹਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.