ਸਾਡੇ ਸਾਰਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਯੋਗ ਦਾ ਮਹੱਤਵਪੂਰਨ ਰੋਲ ਹੈ : ਮੋਂਗਾ
ਕੋਟਕਪੂਰਾ, 21 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸਥਾਨਕ ਬਠਿੰਡਾ ਰੋਡ ਤੇ ਸਥਿਤ ਅਰਵਿੰਦ ਨਗਰ ਵਿਖੇ ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਵੱਲੋਂ ਸਾਂਝੇ ਤੌਰ ‘ਤੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਸਰਾਂ,ਜ਼ਿਲ੍ਹਾ ਗਵਰਨਰ ਓਮ ਪ੍ਰਕਾਸ਼ ਗੋਇਲ, ਜਿਲ੍ਹਾ ਕੈਬਨਿਟ ਖਜਾਨਚੀ ਚੰਦਰ ਪ੍ਰਕਾਸ਼ ਅਰੋੜਾ, ਨਵਦੀਪ ਸਿੰਘ ਚਾਨਾ, ਰਾਜੇਸ਼ ਮਿਤੱਲ, ਐਡਵੋਕੇਟ ਰਾਕੇਸ਼ ਸੇਠੀ, ਪ੍ਰਵੀਨ ਅਰੋੜਾ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਦੇ ਮੁੱਖ ਆਹੁਦੇਦਾਰ ਸੰਤੋਖ ਸਿੰਘ ਚਾਨਾ, ਨਾਜ਼ਰ ਸਿੰਘ ਸਿੱਧੂ, ਪ੍ਰੇਮ ਚਾਵਲਾ, ਓਮ ਪ੍ਰਕਾਸ਼ ਗੋਇਲ, ਅਜਮੇਰ ਸਿੰਘ ਬਰਾੜ, ਪ੍ਰੋਫੈਸਰ ਮਨਵਿੰਦਰ ਸਿੰਘ, ਲਖਵਿੰਦਰ ਸਿੰਘ ਸਿੱਧੂ ਮਨਦੀਪ ਸਿੰਘ ਸਰਾਂ, ਨਵਦੀਪ ਸਿੰਘ ਚਾਨਾ, ਰਜਿੰਦਰ ਸਿੰਘ ਬਰਾੜ ਸਬ ਇੰਸਪੈਕਟਰ ਅਤੇ ਮਨਪ੍ਰੀਤ ਸਿੰਘ ਚਾਨਾ ਨੇ ਦਸਿਆ ਕਿ ਇਸ ਯੋਗ ਕੈਂਪ ਵਿੱਚ ਅਰਵਿੰਦ ਨਗਰ ਅਤੇ ਅਲਾਇੰਸ ਕਲੱਬ ਦੇ 25 ਤੋਂ ਵੱਧ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਯੋਗ ਦੀਆਂ ਵੱਖ ਵੱਖ ਕਸਰਤਾਂ ਕਰਵਾਉਣ ਦੀ ਰਸਮ ਆਯੁਸ਼ਮਾਨ ਆਰੋਗਿਆ ਕੇਂਦਰ, ਬਰਗਾੜੀ ਦੇ ਇੰਚਾਰਜ ਡਾ: ਰੋਹਿਤ ਮੋਂਗਾ, ਯੋਗਾ ਇੰਸਪੈਕਟਰ ਦਵਿੰਦਰ ਸਿੰਘ ਅਤੇ ਮੈਡਮ ਗੁਰਪ੍ਰੀਤ ਕੌਰ, ਟੀਮ ਮੈਂਬਰ ਲਖਵਿੰਦਰ ਸਿੰਘ ਅਤੇ ਗੁਰਸ਼ਾਨ ਵੱਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਗਈ। ਉਹਨਾਂ ਕਿਹਾ ਕਿ ਸਾਡੇ ਸਾਰਿਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਯੋਗ ਦਾ ਮਹੱਤਵਪੂਰਨ ਰੋਲ ਹੈ ਅਤੇ ਇਸ ਮਹੱਤਵ ਨੂੰ ਸਮਝਦੇ ਹੋਏ ਸਾਨੂੰ ਯੋਗ ਅਪਣਾਉਣ ਦੀ ਬਹੁਤ ਵੱਡੀ ਲੋੜ ਹੈ। ਅਲਾਇੰਸ ਕਲੱਬ ਅਤੇ ਅਰਵਿੰਦ ਨਗਰ ਵਿਕਾਸ ਕਮੇਟੀ ਵੱਲੋਂ ਯੋਗ ਦੀ ਸਿਖਲਾਈ ਦੇਣ ਵਾਲੇ ਸਮੂਹ ਟ੍ਰੇਨਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਕੌਰ ਚਾਨਾ, ਕੰਵਲਜੀਤ ਕੌਰ, ਨਛੱਤਰ ਸਿੰਘ ਚਾਨਾ, ਮੇਘ ਰਾਜ ਸ਼ਰਮਾ, ਬਲਜਿੰਦਰ ਸਿੰਘ ਬੱਲੀ,ਅਸ਼ੋਕ ਛਾਬੜਾ, ਜਸਵਿੰਦਰ ਸਿੰਘ ਕੰਪਿਊਟਰ ਅਧਿਆਪਕ ਅਤੇ ਹਰਨੇਕ ਸਿੰਘ ਸਰਾਂ ਆਦਿ ਹਾਜ਼ਰ ਸਨ।

