ਸ਼੍ਰੀਮਦ ਭਾਗਵਤ ਕਥਾ ‘ਚ ਛੁਪਿਆ ਇਨਸਾਨ ਦੇ ਜੀਵਨ ਦਾ ਸਾਰ : ਸੂਸ੍ਰੀ ਗੋਰੀ ਜੀ ਮਹਾਰਾਜ।

ਅਹਿਮਦਗੜ੍ਹ 15 ਜੁਲਾਈ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਮੰਡੀ ਅਹਿਮਦਗੜ ਵੱਲੋਂ ਪ੍ਰਧਾਨ ਰਮਨ ਸੂਦ ਸੈਕਟਰੀ ਲਲਿਤ ਗੁਪਤਾ ਤੇਜ ਕਾਸਲ ਸੰਜੀਵ ਵਰਮਾ ਦੀ ਯੋਗ ਅਗਵਾਈ ਹੇਠ ਸਥਾਨਕ ਦਇਆਨੰਦ ਆਦਰਸ਼ ਵਿਦਿਆਲਿਆ ਵਿਖੇ ਕਰਵਾਈ ਗਈ ਸੱਤ ਰੋਜ਼ਾ ਸੰਗੀਤਮਈ ਸ਼੍ਰੀਮਦ ਭਾਗਵਤ ਕਥਾ ਦਾ ਸਮਾਪਨ ਸਮਾਰੋਹ ਐਤਵਾਰ ਨੂੰ ਹੋਇਆ। ਇਸ ‘ਚ ਮਾਨ ਮੰਦਰ ਬਰਸਾਨਾ ਤੋਂ ਆਏ ਸੰਤ ਯੋਗੀ ਸਵਾਮੀ ਨਰਸਿੰਘ ਦਾਸ ਜੀ ਅਤੇ ਕਥਾ ਵਾਚਕ ਸੂ ਸ਼੍ਰੀ ਗੋਰੀ ਜੀ ਮਹਾਰਾਜ ਨੇ ਸੰਗੀਤਮਈ ਕਥਾ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ। ਕਥਾ ਦਾ ਆਗਾਜ਼ ਸ਼੍ਰੀਮਦ ਭਾਗਵਤ ਦੀ ਪੂਜਾ ਅਰਚਨਾ ਅਤੇ ਕਲਸ਼ ਯਾਤਰਾ ਨਾਲ਼ ਤੇ ਸ਼੍ਰੀ ਗੁਰੂ ਵੰਦਨਾ ਨਾਲ ਕੀਤਾ ਗਿਆ। ਸ਼੍ਰੀਮਦ ਭਾਗਵਤ ਕਥਾ ਦੇ ਸਰਾਂਸ਼ ਵਿੱਚ ਦੇਵੀ ਗੋਰੀ ਜੀ ਮਹਾਰਾਜ ਨੇ ਕਿਹਾ ਕਿ ਭਗਵਤ ਚਰਿੱਤਰਾਂ ਨੂੰ ਸਰਵਣ ਕਰਨਾ ਹੀ ਸ਼ਾਂਤੀ ਦਾ ਸੌਖਾ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਕਲਯੁੱਗ ‘ਚ ਮੋਕਸ਼ ਤੇ ਕਲਿਆਣ ਲਈ ਭਗਵਤ ਚਰਿੱਤਰਾਂ ਨੂੰ ਸਰਵਣ ਕਰਨਾ ਹੀ ਸਰਬਸ਼੍ਰੇਸ਼ਠ ਦੱਸਿਆ ਗਿਆ ਹੈ। ਰਾਜਾ ਪ੍ਰਰੀਕਸ਼ਿਤ ਨੂੰ ਮੋਕਸ਼ ਦੀ ਪ੍ਰਰਾਪਤੀ ਲਈ ਜਦੋਂ ਸ਼ੁਕਦੇਵ ਜੀ ਮਹਾਰਾਜ ਸ਼੍ਰੀਮਦ ਭਾਗਵਤ ਕਥਾ ਸੁਣਾ ਰਹੇ ਸਨ, ਉਦੋਂ ਦੇਵਤਿਆਂ ਨੇ ਕਥਾ ਦੇ ਬਦਲੇ ਅੰਮਿ੍ਤ ਦੇਣ ਦਾ ਪ੍ਰਸਤਾਵ ਰੱਖਿਆ। ਉਦੋਂ ਸ਼ੁਕਦੇਵ ਜੀ ਨੇ ਅਜਿਹੀ ਅਨਮੋਲ ਕਥਾ ਦੇ ਬਦਲੇ ਅੰਮਿ੍ਤ ਲੈਣ ਤੋਂ ਇਨਕਾਰ ਕਰ ਦਿੱਤਾ। ਭਗਵਾਨ ਤੇ ਸੰਤਾਂ ਦੇ ਚਰਿੱਤਰ ਨੂੰ ਸਰਵਣ ਕਰਨਾ ਤੇ ਗੀਤਾਂ ਰਾਹੀਂ ਸੰਗੀਤਕ ਧੁਨਾਂ ਰਾਹੀਂ ਜਪਣਾ ਹੀ ਭਗਤੀ ਦਾ ਸਭ ਤੋਂ ਸ਼੍ਰੇਸ਼ਠ ਸਾਧਨ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ‘ਚ ਇਨਸਾਨ ਦੇ ਜੀਵਨ ਦਾ ਸਾਰ ਲੁਕਿਆ ਹੋਇਆ ਹੈ। ਇਸ ਸਾਰ ਤੋਂ ਸਾਰਿਆਂ ਨੂੰ ਪ੍ਰਰੇਰਨਾ ਲੈਣੀ ਚਾਹੀਦੀ। ਅੰਤ ਵਿੱਚ ਬਾਬਾ ਸੰਤ ਨਰਸੀ ਦਾਸ ਜੀ ਨੇ ਜੀਵਨ ਦੀ ਸੱਚਾਈ ਨੂੰ ਬਿਆਨ ਕਰਦਾ ਹੋਇਆ ਭਜਨ “ਨਾ ਹਮ ਕਿਸੀ ਕੇ, ਨਾ ਕੋਈ ਹਮਾਰਾ” ਗਾ ਕੇ ਮੌਜੂਦ ਸਾਰੇ ਭਗਤਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਮੰਚ ਸੰਚਾਲਕ ਦੀ ਭੂਮਿਕਾ ਲੈਕਚਰਾਰ ਲਲਿਤ ਗੁਪਤਾ ਨੇ ਬਾਖੂਬੀ ਨਿਭਾਈ।ਇਸ ਮੌਕੇ ਮੁੱਖ ਮਹਿਮਾਨ ਸ੍ਰੀ ਜਗਦੀਸ਼ ਗੋਇਲ ਸ੍ਰੀ ਰਾਜੀਵ ਗਰਗ ਰਾਜਾ ਭਾਈ ਪੱਤਰਕਾਰ ਪਵਨ ਗੁਪਤਾ ਹੈਪੀ ਜਿੰਦਲ ਸ਼ੋਪਿੰਗ ਸੈਂਟਰ ਸੁਰਿੰਦਰ ਕੁਮਾਰ ਕੁਰੜ ਛਾਪਾ ਸੁਰਿੰਦਰ ਵਰਮਾ ਜਨਕ ਜੁਵੈਲਰ ਰਮੇਸ਼ ਗੋਇਲ ਕੱਪੜਾ ਵਪਾਰੀ ਮੇਨ ਬਾਜ਼ਾਰ ਤੋਂ ਇਲਾਵਾ ਰਿਤੂ ਗਰਗ ਰਾਜੀਵ ਰਾਜਾ ਭਾਈ ਮਿਸ਼ੀਕਾ ਗਰਗ ਜੈਨਸ ਗਰਗ ਬਬਲੀ ਜਿੰਦਲ, ਸਰਿਤਾ ਸੋਫਤ, ਨੈਨਸੀ ਜਿੰਦਲ, ਪੂਨਮ ਗਰਗ, ਮੰਜਿਸ਼ਠਾ ਗੁਪਤਾ ਵੰਦਨਾ ਗਰਗ, ਰਿਤੂ ਗੋਇਲ, ਆਰਤੀ ਸ਼ਰਮਾ, ਵੀਨਾ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵਨੀਤਾ ਵਰਮਾ, ਮੀਨਾਕਸ਼ੀ ਗੁਪਤਾ, ਸੁਸ਼ਮਾ ਵਰਮਾ, ਰੀਟਾ ਰਾਣੀ, ਨੀਤੂ ਕਾਂਸਲ, ਸਰਿਤਾ ਗਰਗ, ਏਕਤਾ ਢੰਡ, ਸ਼ੀਲਾ ਸੂਦ, ਜੋਤੀ ਗੋਗਨਾ, ਕੰਚਨ, ਮੁਕੇਸ਼ ਕੁਮਾਰ , ਅਨਿਲ ਜੋਸ਼ੀ, ਰਮੇਸ਼ ਚੰਦ ਘਈ, ਰਾਮ ਦਿਆਲ, ਸ਼ੁਭਮ ਕੁਮਾਰ, ਵਿਜੈ ਕੁਮਾਰ ਢੰਡ ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੂ ਸਿੰਗਲਾ, ਕ੍ਰਿਸ਼ਨ ਗੋਇਲ, ਨਿਸ਼ਾ ਗੋਇਲ, ਗਿਆਨ ਸਿੰਗਲਾ ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਸੇਠੀ ਇਲੈਕਟ੍ਰੀਕਲ, ਵੰਸ਼, ਰਾਜੇਸ਼ ਜੋਸ਼ੀ ਹੈਪੀ, ਸੰਜੀਵ ਵਰਮਾ, ਰਿਤਿਕ ਵਰਮਾ, ਅਨਿਲ ਜੋਸ਼ੀ, ਤਰੁਣ ਸਿੰਗਲਾ, ਗੋਲਡੀ ਗਰਗ, ਤੇਜ ਕਾਸਲ, ਸਾਰਥਕ ਜੋਸ਼ੀ, ਰਾਜੀਵ ਰਾਜੂ, ਲਲਿਤ ਗੁਪਤਾ ਅਤੇੇੇ ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੀ ਪੂਰੀ ਟੀਮ ਦੇ ਮੈਂਬਰ ਹਾਜ਼ਰ ਸਨ। ਅੰਤ ਵਿੱਚ ਆਰਤੀ ਤੋਂ ਬਾਅਦ ਭਗਤਾਂ ਨੂੰ ਖੀਰ ਪੂੜੇ ਅਤੇ ਲੰਗਰ ਦਾ ਪ੍ਰਸ਼ਾਦ ਵਿਤਰਨ ਕੀਤਾ ਗਿਆ।