ਭਾਗਵਤ ਕਥਾ ਸੁਣ ਕੇ ਹੀ ਹਿਰਦੇ ਵਿੱਚ ਸ਼੍ਰੀ ਹਰਿ ਦਾ ਵਾਸ ਹੁੰਦਾ ਹੈ _ ਸੁ ਸ਼੍ਰੀ ਗੌਰੀ ਜੀ।
ਅਹਿਮਦਗੜ੍ਹ 9 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਮੰਡੀ ਅਹਿਮਦਗੜ੍ਹ ਵੱਲੋਂ ਸ਼ੁਰੂ ਕੀਤੀ ਸ਼੍ਰੀਮਦ ਭਾਗਵਤ ਸਪਤਾਹ ਦੇ ਦੂਜੇ ਦਿਨ ਸਥਾਨਕ ਦਯਾਨੰਦ ਆਦਰਸ਼ ਵਿਦਿਆਲਿਆ ਵਿਖੇ ਸ਼੍ਰੀਮਦ ਭਾਗਵਤ ਕਥਾ ਪ੍ਰਸੰਗ ਸੁਣਨ ਲਈ ਸੈਂਕੜੇ ਹੀ ਸਰਧਾਲੂਆਂ ਨੇ ਸ਼ਿਰਕਤ ਕੀਤੀ। ਸਾਧਵੀ ਗੌਰੀ ਜੀ ਅਤੇ ਨਰਸਿੰਘ ਦਾਸ ਜੀ ਬਾਬਾ ਜੀ ਨੇ ਉਥੇ ਮੌਜੂਦ ਸੈਂਕੜੇ ਸ਼ਰਧਾਲੂਆਂ ਨੂੰ ਸ਼੍ਰੀ ਮਦ ਭਾਗਵਤ ਕਥਾ ਸੁਣਾ ਕੇ ਨਿਹਾਲ ਕੀਤਾ। ਸਾਧਵੀ ਗੌਰੀ ਜੀ ਨੇ ਕਿਹਾ ਕਿ ਵੇਦ ਇਕ ਰੁੱਖ ਦੀ ਤਰ੍ਹਾਂ ਹਨ ਪਰ ਸ਼੍ਰੀਮਦ ਭਾਗਵਤ ਉਸ ਰੁੱਖ ‘ਤੇ ਮਿੱਠੇ ਫਲ ਦੀ ਤਰ੍ਹਾਂ ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਵਲ ਸ਼੍ਰੀਮਦ ਭਾਗਵਤ ਕਥਾ ਸੁਣਨ ਨਾਲ ਹੀ ਸ਼੍ਰੀ ਹਰੀ ਸਾਡੇ ਹਿਰਦੇ ਵਿੱਚ ਨਿਵਾਸ ਕਰਦੇ ਹਨ। ਸਵਾਮੀ ਨਰਸਿੰਘ ਦਾਸ ਜੀ ਨੇ “ਸੁਤਾ ਏ ਤਾ ਜਗ ਬੰਦਿਆ ਤੇਰਾ ਨਾਮ ਜਪਣ ਦਾ ਵੇਲਾ” ਦਾ ਭਜਨ ਗਾ ਕੇ ਲੋਕਾਂ ਨੂੰ ਹਰਿ ਨਾਮ ਸੰਕੀਰਤਨ ਦਾ ਉਚਾਰਨ ਕਰਨ ਲਈ ਪ੍ਰੇਰਿਤ ਕੀਤਾ। ਲੈਕਚਰਾਰ ਲਲਿਤ ਗੁਪਤਾ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਹਾਜ਼ਰ ਸਮੂਹ ਸੰਗਤਾਂ ਨੂੰ ਹਰ ਰੋਜ਼ ਸਵੇਰੇ 5:15 ਵਜੇ ਸ਼੍ਰੀ ਦੁਰਗਾ ਮਾਤਾ ਮੰਦਿਰ ਤੋਂ ਕੱਢੀ ਜਾਂਦੀ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਸ਼੍ਰੀ ਦੁਰਗਾ ਸੇਵਾ ਦਲ ਬਹਾਦਰਗੜ੍ਹ ਵੱਲੋਂ ਕੀਤੀ ਜਾਂਦੀ ਜੋੜਿਆਂ ਦੀ ਸੇਵਾ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਦੇ ਪ੍ਰਧਾਨ ਰਮਨ ਸੂਦ ਤੇਜ ਕਾਂਸਲ ਲਲਿਤ ਗੁਪਤਾ ਰਾਜੀਵ ਰਾਜੂ ਹੈਪੀ ਬਾਬਾ ਜੀ ਅਤੇ ਸੰਜੀਵ ਵਰਮਾ ਨੇ ਪਹੁੰਚੇ ਮੁੱਖ ਮਹਿਮਾਨ ਰਮੇਸ਼ ਕੁਮਾਰ ਗੋਇਲ ਕੱਪੜੇ ਵਾਲ਼ੇ ਸੁਰਿੰਦਰ ਕੁਮਾਰ ਕੁਰਡ ਛਾਪਾ ਰਾਜਿੰਦਰ ਕੁਮਾਰ ਗੋਇਲ ਸ਼ੈਲਰ ਵਾਲ਼ੇ ਡਾ: ਸੁਨੀਤ ਹਿੰਦ ਸ੍ਰੀ ਜਗਦੀਸ਼ ਰਾਏ ਗੋਇਲ ਅਤੇ ਰਾਜਾ ਭਾਈ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੈਪੀ ਜਿੰਦਲ ਸ਼ਾਪਿੰਗ ਸੈਂਟਰ ਤੋਂ ਇਲਾਵਾ ਪਵਨ ਗੁਪਤਾ, ਅਨਿਲ ਮਿੱਤਲ, ਰੋਬਿਨ ਗੁਪਤਾ, ਮੋਹਿਤ ਜਿੰਦਲ, ਸਾਹਿਲ ਜਿੰਦਲ, ਰੀਤੂ ਰਾਜਾ ਭਾਈ, ਮਿਸ਼ਿਕਾ ਗਰਗ, ਜੈਨਸ ਗਰਗ, ਬਬਲੀ ਜਿੰਦਲ, ਸਰਿਤਾ ਸੋਫਤ, ਨੈਨਸੀ ਜਿੰਦਲ, ਪੂਨਮ ਗਰਗ, ਮੰਜਿਸ਼ਠਾ ਗੁਪਤਾ ਵੰਦਨਾ ਗਰਗ, ਰਿਤੂ ਗੋਇਲ, ਆਰਤੀ ਸ਼ਰਮਾ, ਵੀਨਾ ਸ਼ਰਮਾ, ਸ਼ਸ਼ੀ ਜੋਸ਼ੀ, ਸ਼ਾਰਦਾ ਸਿੰਗਲਾ, ਵਨੀਤਾ ਵਰਮਾ, ਮੀਨਾਕਸ਼ੀ ਗੁਪਤਾ, ਸੁਸ਼ਮਾ ਵਰਮਾ, ਰੀਟਾ ਰਾਣੀ, ਨੀਤੂ ਕਾਂਸਲ, ਸਰਿਤਾ ਗਰਗ, ਏਕਤਾ ਢੰਡ, ਸ਼ੀਲਾ ਸੂਦ, ਜੋਤੀ ਗੋਗਨਾ, ਕੰਚਨ, ਮੁਕੇਸ਼ ਕੁਮਾਰ , ਅਨਿਲ ਜੋਸ਼ੀ, ਰਮੇਸ਼ ਚੰਦ ਘਈ, ਰਾਮ ਦਿਆਲ, ਸ਼ੁਭਮ ਕੁਮਾਰ, ਅਮਿਤ ਸੂਦ, ਰਿੰਕੂ ਸੂਦ, ਪਵਨ ਸੂਦ, ਰਮੇਸ਼ ਸਿੰਗਲਾ, ਰਜਿੰਦਰ ਗੋਇਲ, ਦੀਪਕ ਸਿੰਗਲਾ, ਰਾਜੂ ਸਿੰਗਲਾ, ਕ੍ਰਿਸ਼ਨ ਗੋਇਲ, ਨਿਸ਼ਾ ਗੋਇਲ, ਗਿਆਨ ਸਿੰਗਲਾ ਸੁਨੀਤਾ ਜੋਸ਼ੀ, ਰਕਸ਼ਾ ਜੋਸ਼ੀ, ਸੇਠੀ ਇਲੈਕਟ੍ਰੀਕਲ, ਵੰਸ਼, ਰਾਜੇਸ਼ ਜੋਸ਼ੀ ਹੈਪੀ, ਸੰਜੀਵ ਵਰਮਾ, ਰਿਤਿਕ ਵਰਮਾ, ਅਨਿਲ ਜੋਸ਼ੀ, ਤਰੁਣ ਸਿੰਗਲਾ, ਗੋਲਡੀ ਗਰਗ, ਤੇਜ ਕਾਸਲ, ਸਾਰਥਕ ਜੋਸ਼ੀ, ਰਾਜੀਵ ਰਾਜੂ, ਲਲਿਤ ਗੁਪਤਾ ਆਦਿ ਹਾਜ਼ਰ ਸਨ।