ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਦੌਰਾਨ ਭਗਵੰਤ ਮਾਨ ਸਰਕਾਰ ਨੂੰ ਘੇਰਨ ਦੀ ਦਿੱਤੀ ਚਿਤਾਵਨੀ
ਜੈਤੋ/ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਤੇ ਹਰਿਆਣਾ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਪੰਜਾਬ ਅਤੇ ਦਿੱਲੀ ’ਚ ਉਹਨਾਂ ਦੇ ਰਾਜ ਭਾਗ ਦੌਰਾਨ ਪ੍ਰਚਾਰ ਵਜੋਂ ਕੀਤੇ ਗਏ ਕਾਰਜਾਂ ਦੇ ਝੂਠਾਂ ਦਾ ਪਰਦਾਫਾਸ਼ ਕਰਨ ਵਾਸਤੇ ਅਤੇ ਅਸਲ ਸੱਚਾਈ ਹਰਿਆਣਾ ਦੇ ਲੋਕਾਂ ਨੂੰ ਦੱਸਣ ਵਾਸਤੇ ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬੀਤੇ ਕੱਲ ਅੰਬਾਲਾ ਸ਼ਹਿਰ ਵਿੱਚ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਝੰਡਾ ਮਾਰਚ ਕਰਕੇ ਅਤੇ ਹਜਾਰਾ ਦੀ ਗਿਣਤੀ ’ਚ ਪੈਂਫਲਿੱਟ ਵੰਡੇ ਗਏ। ਇਸ ਐਕਸ਼ਨ ’ਚ ਪੰਜਾਬ ਦੇ ਕੋਨੇ ਕੋਨੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਮੁਲਾਜਮਾਂ ਤੇ ਪੈਨਸ਼ਨਰਾਂ ਨੇ ਪਹੁੰਚ ਕੇ ਪੰਜਾਬ ਸਰਕਾਰ ਪ੍ਰਤੀ ਆਪਣੇ ਗੁੱਸੇ ਅਤੇ ਰੋਸ ਦਾ ਪ੍ਰਗਟਾਵਾ ਕੀਤਾ। ਫਰੀਦਕੋਟ ਜਿਲੇ ਦੇ ਸਾਥੀ ਕੁਲਵੰਤ ਸਿੰਘ ਚਾਨੀ, ਇਕਬਾਲ ਸਿੰਘ ਮੰਘੇੜਾ, ਸੋਮ ਨਾਥ ਅਰੋੜਾ ਅਤੇ ਤਰਸੇਮ ਨਰੂਲਾ ਦੀ ਅਗਵਾਈ ਹੇਠ ਬਹੁਤ ਸਾਰੇ ਪੈਨਸ਼ਨਰ ਸ਼ਾਮਿਲ ਹੋਏ। ਇਸ ਐਕਸ਼ਨ ਵਿੱਚ ਹੋਈ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ ਦੇ ਸੂਬਾ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮੈਲਡੇ, ਐਡੀਸ਼ਨਲ ਜਨਰਲ ਸਕੱਤਰ ਕਰਤਾਰ ਸਿੰਘ ਪਾਲ, ਵਿੱਤ ਸਕੱਤਰ ਮਨਜੀਤ ਸਿੰਘ ਗਿੱਲ, ਸਕੱਤਰ ਮੇਲਾ ਸਿੰਘ ਪੁੰਨਾਂਵਾਲ, ਪੰਜਾਬ ਪੈਨਸ਼ਨਰਜ ਯੂਨੀਅਨ ਦੇ ਸੂਬਾ ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ ਪ੍ਰੇਮ ਚਾਵਲਾ, ਮੁੱਖ ਜਥੇਬੰਧਕ ਸਕੱਤਰ ਅਵਤਾਰ ਸਿੰਘ ਤਾਰੀ, ਵਿੱਤ ਸਕੱਤਰ ਪਿ੍ਰਤਪਾਲ ਸਿੰਘ ਪੰਡੋਰੀ, ਪ੍ਰੈਸ ਸਕੱਤਰ ਕੁਲਵੰਤ ਸਿੰਘ ਚਾਨੀ ਸੂਬਾਈ ਆਗੂ ਨਸੀਬ ਸਿੰਘ ਜਡੌਤ ਤੇ ਦਰਸ਼ਨ ਸਿੰਘ ਥਰੀਕੇ, ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਆਗੂ ਬਲਜਿੰਦਰ ਸਿੰਘ ਪਟਿਆਲਾ, ਜਗਮੋਣ ਨੌਲੱਖਾ, ਮਾਧੋ ਲਾਲ ਰਾਹੀਂ, ਸੀਤਾ ਰਾਮ ਸ਼ਰਮਾਂ, ਵਿਨੋਦ ਕੁਮਾਰ ਲੁਧਿਆਣਾ, ਹੰਸ ਰਾਜ ਦੀਦਾਰਗੜੁ, ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਘੋੜੇਵਾਹ, ਵਿੱਤ ਸਕੱਤਰ ਸੁਰਿੰਦਰ ਸਿੰਘ ਬਰਾੜ ਮੋਗਾ, ਵਿਕਰਮਜੀਤ ਸਿੰਘ, ਓਂਕਾਰ ਸਿੰਘ, ਪੀਐਸਈਬੀ ਇੰਪਲਾਈਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਤੇ ਸੁਰਿੰਦਰ ਪਾਲ ਸਿੰਘ ਲਹੌਰੀਆ, ਪੰਜਾਬ ਪਾਵਰਕਾਮ ਅਤੇ ਟ੍ਰਾਂਸਕੋ ਪੈਨਸਨਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਧੇ ਸ਼ਾਮ ਤੇ ਜਨਰਲ ਸਕੱਤਰ ਅਮਰੀਕ ਸਿੰਘ ਮਸੀਤਾਂ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਆਗੂ ਰਣਦੀਪ ਸਿੰਘ ਫਤਿਹਗੜ ਸਾਹਿਬ, ਕੰਵਲਜੀਤ ਸਿੰਘ ਰੋਪੜ ਤੇ ਦਰਸੀ ਕਾਂਤ ਰਾਜਪੁਰਾ ਨੇ ਐਕਸ਼ਨ ਵਿੱਚ ਸਾਮਲ ਹੋਏ ਮੁਲਾਜਮਾਂ ਤੇ ਪੈਨਸਨਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਹ ਵੀ ਜਿਕਰਯੋਗ ਹੈ ਕਿ ਬਠਿੰਡਾ, ਬਰਨਾਲਾ ਅਤੇ ਪਟਿਆਲਾ ਜਿਲਿਆਂ ’ਚੋਂ ਗੰਗਾਨਗਰ-ਹਰਦੁਆਰ ਰਿੰਸ਼ੀਕੇਸ਼ ਐਕਸਪ੍ਰੈਸ ਰੇਲਗੱਡੀ ਰਾਹੀਂ ਆ ਰਹੇ 300 ਦੇ ਕਰੀਬ ਮੁਲਾਜਮ ਰਾਜਪੁਰਾ ਕੋਲ ਰੇਲਗੱਡੀ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਣ ਕਰਕੇ ਰਾਹ ’ਚ ਹੀ ਫਸੇ ਰਹੇ ਤੇ ਪ੍ਰੇਸ਼ਾਨ ਹੁੰਦੇ ਰਹੇ ਅਤੇ ਰੈਲੀ ਦਾ ਹਿੱਸਾ ਨਹੀਂ ਬਣ ਸਕੇ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣੇ ਮੁਲਾਜਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ’ਚ ਸੁਧਾਰ ਨਾ ਲਿਆਂਦਾ ਤਾਂ ਪੰਜਾਬ ’ਚ ਆਉਣ ਵਾਲੀਆਂ ਚਾਰ ਜਿਮਨੀ ਚੋਣਾਂ ਬਰਨਾਲਾ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਚੱਬੇਵਾਲ ਵਿਖੇ ਪੰਜਾਬ ਦੇ ਮੁਲਾਜਮ ਅਤੇ ਪੈਨਸ਼ਨਰ ਇਹਨਾਂ ਸਾਰੇ ਇਲਾਕਿਆਂ ’ਚ ਝੰਡਾ ਮਾਰਚ ਕਰਕੇ ਅਤੇ ਪੱਕੇ ਡੇਰੇ ਲਾਕੇ ਪੰਜਾਬ ਸਰਕਾਰ ਦਾ ਮੁਲਾਜਮ ਅਤੇ ਪੈਨਸ਼ਨਰ ਵਿਰੋਧੀ ਚਿਹਰਾ ਲੋਕਾਂ ’ਚ ਜਾਕੇ ਨੰਗਾ ਕਰਨਗੇ।