ਹਰਮਨਦੀਪ ਸਿੰਘ, ਪਰਮਜੀਤ ਸਿੰਘ ਸੁੱਖ ਅਤੇ ਰਵੀ ਸ਼ੇਰ ਸਿੰਘ ਨੇ ਨਵੇਂ ਮੈਂਬਰ ਕੀਤੇ ਪਾਰਟੀ ਵਿੱਚ ਸ਼ਾਮਿਲ

ਅੰਮ੍ਰਿਤਸਰ 08 ਜੂਨ (ਵਰਲਡ ਪੰਜਾਬੀ ਟਾਈਮਜ਼)
ਹਰਮਨਦੀਪ ਸਿੰਘ ਸ਼ਹਿਰੀ ਪ੍ਰਧਾਨ ਜ਼ਿਲਾ ਅੰਮ੍ਰਿਤਸਰ ਅਤੇ ਪਰਮਜੀਤ ਸੁੱਖ ਜਨਰਲ ਸਕੱਤਰ ਮਾਝਾ ਜ਼ੋਨ ਅਤੇ ਰਵੀ ਸ਼ੇਰ ਮੀਤ ਪ੍ਰਧਾਨ ਯੂਥ ਵਿੰਗ ਵੱਲੋਂ ਜਿਲਾ ਅੰਮ੍ਰਿਤਸਰ ਵਿਖੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪਰਿਵਾਰ ਨੂੰ ਵੱਡਾ ਕਰਦਿਆਂ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੀ ਦੁਆਰਾ ਸਭ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਸਿਰੋਪਾਉ ਦੇ ਕੇ ਜੀ ਆਇਆਂ ਆਖਿਆ ਗਿਆ। ਇਸ ਸਮੇਂ ਪਾਰਟੀ ਦੀ ਪੰਜਾਬ ਲਿਡਰਸ਼ਿਪ ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਜਨਰਲ ਸਕੱਤਰ ਉਪਕਾਰ ਸਿੰਘ ਸੰਧੂ, ਜਥੇਬੰਧਕ ਸਕੱਤਰ ਮਾਝਾ ਜ਼ੋਨ ਜਸਬੀਰ ਸਿੰਘ ਬੱਚੜੇ, ਉਪਿੰਦਰ ਪ੍ਰਤਾਪ ਸਿੰਘ ਸੋਹਲ ਪੀ.ਏ ਸ. ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਇਸਤਰੀ ਵਿੰਗ ਰਸ਼ਪਿੰਦਰ ਕੌਰ ਗਿੱਲ, ਮਨਜਾਪ ਕੌਰ ਪ੍ਰਧਾਨ ਚਿਲਡਰਨ ਵਿੰਗ, ਮਨਪ੍ਰੀਤ ਸਿੰਘ ਅਜ਼ਾਦ ਦਫ਼ਤਰ ਇੰਚਾਰਜ ਅੰਮ੍ਰਿਤਸਰ, ਬਲਜੀਤ ਸਿੰਘ ਜੰਡਿਆਲਾਗੁਰੂ, ਸੁਰਜੀਤ ਸਿੰਘ, ਹਰਸਿਮਰਨ ਸਿੰਘ, ਪ੍ਰਭ ਸਿਮਰਨ ਸਿੰਘ, ਦਲਬੀਰ ਸਿੰਘ ਬੰਡਾਲਾ, ਸਰਦੂਲ ਸਿੰਘ, ਸਿਮਰਨਜੀਤ ਸਿੰਘ, ਦਵਿੰਦਰ ਸਿੰਘ ਬੱਲ, ਬੋਹੜ ਸਿੰਘ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਲੋਹਰਾਕਾ, ਅਜਮੇਰ ਸਿੰਘ ਲੋਹਰਾਕਾ, ਜਸਜੀਤ ਸਿੰਘ ਲੋਹਰਾਕਾ ਅਤੇ ਜ਼ਿਲਾ ਅੰਮ੍ਰਿਤਸਰ ਦੀ ਸਮੁੱਚੀ ਟੀਮ ਸ਼ਾਮਿਲ ਹੋਈ।