
ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ/)
ਆਦੇਸ਼ ਕਾਲਜ ਆਫ ਨਰਸਿੰਗ ਏਮਜ਼ ਮੁਕਤਸਰ ਸਾਹਿਬ ਵਲੋਂ ਅੰਤਰਰਾਸ਼ਟਰੀ ਹੈਪੇਟਾਇਟਸ ਡੇ ਉੱਪਰ ਸਵੇਰ 10:00 ਵਜੇ ਤੋਂ 11:00 ਵਜੇ ਤੱਕ ਵੈਬੀਨਾਰ ਕਰਵਾਇਆ ਗਿਆ, ਜਿਸ ’ਚ ਮਿਸਟਰ ਮਹਿੰਦਰਾ ਕੁਮਾਰ ਨਰਸਿੰਗ ਆਫਿਸਰ ਸਟਰੋਕ ਸਰਵਿਸ ਨਿਊਰੋਲਾਜੀ ਪੀ.ਜੀ.ਆਈ. ਚੰਡੀਗੜ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਮਿਸ ਕੁਸ਼ਨਪ੍ਰੀਤ ਕੌਰ, ਡੈਮੋਸਟੇਟਰ, ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫਰੀਦਕੋਟ ਅਤੇ ਮਿਸ ਜੈਸਮੀਨ ਕੌਰ, ਡੈਮੋਸਟੇਟਰ, ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫਰੀਦਕੋਟ ਵਲੋਂ ਭਾਗ ਲਿਆ ਗਿਆ, ਜਿਸ ਨੂੰ ਔਰਗੇਨਾਈਜਿੰਗ ਮੈਨੇਜਰ, ਮਿਸ ਸ਼ਿਖਾ, ਸੀਨੀਅਰ ਟਿਊਟਰ ਵਲੋ ਈਵੇਂਟ ਮੈਨੇਜਰ ਮਿਸ ਸ਼ੈਰੀਨ, ਲੈਕਚਰਾਰ ਵਲੋ ਸੰਪਨ ਕਰਵਾਇਆ ਗਿਆ। ਉਕਤ ਵੈਬੀਨਾਰ ਵਿੱਚ ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ, ਪਿ੍ਰੰਸੀਪਲ ਮੈਡਮ ਜਸਵੀਰ ਕੌਰ, ਵਾਈਸ ਪਿੰ੍ਰਸੀਪਲ ਮਿਸ ਮਰਿੰਦਰਪਾਲ ਕੌਰ ਸਮੇਤ ਕਾਲਜ ਸਟਾਫ ਅਤੇ ਵਿਦਿਆਰਥੀਆਂ ਵਲੋਂ ਵੀ ਭਾਗ ਲਿਆ ਗਿਆ। ਸਮਾਗਮ ਉਪਰੰਤ ਮੈਨੇਜਿੰਗ ਡਾਇਰੈਕਟਰ ਜਰਮਨਜੀਤ ਸਿੰਘ ਸੰਧੂ ਨੇ ਸਾਰਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।