ਲੁਧਿਆਣਾਃ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਲੁਧਿਆਣਾ ਦੇ ਸੰਗੀਤ ਪ੍ਰੇਮੀਆਂ ਦੀ ਸੰਸਥਾ “ਆਫ਼ਰੀਨ” ਵੱਲੋ ਵਿਸ਼ਾਲ ਸੰਗੀਤ ਪ੍ਰੋਗ੍ਰਾਮ ਇਸ਼ਮੀਤ ਅਕਾਡਮੀ ਰਾਜਗੁਰੂ ਨਗਰ ਲੁਧਿਆਣਾ ਵਿਖੇ 28ਜੁਲਾਈ ਸ਼ਾਮ 6 ਵਜੇ ਸ਼ੁਰੂ ਹੋਵੇਗਾ।
ਇਹ ਜਾਣਕਾਰੀ ਦੇਂਦਿਆਂ “ਆਫ਼ਰੀਨ “ਦੇ ਮੁੱਖ ਸਰਪ੍ਰਸਤ ਅਰੁਣ ਸ਼ਰਮਾ ਨੇ ਦੱਸਿਆ ਕਿ ਇਸ ਸੰਸਥਾ ਵਿੱਚ ਸ਼ਹਿਰ ਦੇ ਸਿਰਕੱਢ ਬਿਜਨਸਮੈਨ, ਡਾਕਟਰ ਸਾਹਿਬਾਨ, ਯੂਨੀਵਰਸਿਟੀਆਂ, ਕਾਲਜਾਂ,ਤੇ ਸਕੂਲਾਂ ਦੇ ਵਰਤਮਾਨ ਤੇ ਸੇਵਾਮੁਕਤ ਅਧਿਆਪਕਾਂ ਦੇ ਨਾਲ ਪਰਿਵਾਰਕ ਮਾਹੌਲ ਵਾਲੇ ਮਰਦ ਤੇ ਔਰਤਾਂ ਸ਼ਾਮਿਲ ਹਨ ਜੋ ਹਰ ਮਹੀਨੇ ਸੰਗੀਤ ਪੇਸ਼ਕਾਰੀਆਂ ਕਰਦੇ ਹਨ।
ਇਸ ਮਹੀਨੇ ਸੰਸਥਾ ਦਾ ਸਾਲਾਨਾ ਸਮਾਗਮ ਹੈ ਜਿਸ ਵਿੱਚ ਪੰਜਾਬ ਸਰਕਾਰ ਦੀ ਸੀਨੀਅਰ ਪ੍ਰਿੰਸੀਪਲ ਸਕੱਤਰ ਤੇ ਸੰਗੀਤ ਸ਼ਾਸਤਰੀ ਮਿਸਜ਼ ਰਾਖੀ ਗੁਪਤਾ ਭੰਡਾਰੀ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ।
ਅਰੁਣ ਸ਼ਰਮਾ ਨੇ ਦੱਸਿਆ ਕਿ “ਆਫ਼ਰੀਨ “ ਦਾ ਮਨੋਰਥ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਤੇ ਸਮੂਹ ਪੰਜਾਬੀਆਂ ਨੂੰ ਚੰਗੀ ਸੰਗੀਤਕ ਵਿਰਾਸਤ ਨਾਲ ਜੋੜਨਾ ਹੈ।