ਬਠਿੰਡਾ, 25 ਮਈ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਪੁਲਿਸ ਆਪ ਜੀ ਦੀ ਸੇਵਾ ਲਈ ਹਮੇਸ਼ਾਂ ਤਤਪਰ ਦਾ ਨਾਅਰਾ ਲਗਾਉਣ ਵਾਲੀ ਪੰਜਾਬ ਪੁਲਸ ਦੀਆਂ ਕਾਰਗੁਜ਼ਾਰੀਆਂ ਤਾਂ ਅਕਸਰ ਅਖ਼ਬਾਰਾਂ ਦੀ ਸੁਰਖੀ ਬਣਦੀਆਂ ਹੀ ਰਹਿੰਦੀਆਂ ਨੇ। ਕੁੱਝ ਕੁ ਮੁਲਾਜ਼ਮਾਂ ਨੂੰ ਛੱਡ ਜਿਆਦਾਤਰ ਮੁਲਾਜ਼ਮ ਕਿਸ ਤਰ੍ਹਾਂ ਕੰਮ ਕਰਦੇ ਹਨ ਇਹ ਵੀ ਕੋਈ ਲੁਕੀ ਛਿਪੀ ਗੱਲ ਨਹੀ । ਇਸਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਬੀਤੇ ਕਰੀਬ 60 ਦਿਨ ਪਹਿਲਾਂ ਸਾਡੇ ਇਸ ਪੱਤਰਕਾਰ ਵੱਲੋਂ ਹਸਪਤਾਲਚੌਂਕੀ ਵਿਖੇ ਇੱਕ ਇਲੈਕਟਰੀਸ਼ਨ ਖਿਲਾਫ਼ ਦੂਜੀ ਵਾਰ ਦਿੱਤੀ ਦਰਖਾਸਤ ਤੇ ਕਾਰਵਾਈ ਕਰਨਾ ਤਾਂ ਦੂਰ ਬਲਕਿ ਇਥੋਂ ਦੇ ਮੁਲਾਜ਼ਮ ਜ਼ਿਆਦਾਤਰ ਮੁੱਦਈ ਦਾ ਫੋਨ ਚੁੱਕਣਾ ਵੀ ਜਰੂਰੀ ਨਹੀਂ ਸਮਝਦੇ। ਦੱਸਣਾ ਬਣਦਾ ਹੈ ਕਿ ਕਰੀਬ 8 ਮਹੀਨੇ ਪਹਿਲਾਂ ਉਕਤ ਪੱਤਰਕਾਰ ਦੇ ਹਾਜ਼ੀ ਰਤਨ ਸਥਿਤ ਘਰ ਤੋਂ ਇੱਕ ਦਰਸ਼ਨ ਸਿੰਘ ਨਾਮਕ ਇਲੈਕਟ੍ਰਿਸ਼ਨ ਬਿਜਲੀ ਦਾ ਸਮਾਨ ਰਿਪੇਅਰ ਕਰਨ ਲਈ ਲੈ ਗਿਆ ਅਤੇ ਨਿਰਧਾਰਿਤ ਕੀਤੀ ਲੇਬਰ ਵੀ ਲੈ ਗਿਆ। ਪਰ ਹੁਣ ਉਕਤ ਨਾ ਤਾਂ ਸਮਾਨ ਵਾਪਸ ਕਰ ਰਿਹਾ ਸੀ ਅਤੇ ਨਾ ਹੀ ਪਿਛਲੇ ਕਈ ਦਿਨਾਂ ਤੋਂ ਫੋਨ ਹੀ ਚੁੱਕ ਰਿਹਾ ਸੀ। ਜਿਸਤੋਂ ਖ਼ਦਸ਼ਾ ਲੱਗ ਰਿਹਾ ਹੈ ਕਿ ਉਕਤ ਨੇ ਜਾਂ ਤਾਂ ਸਮਾਨ ਕਿਤੇ ਖੁਰਦ ਬੁਰਦ ਕਰ ਦਿੱਤਾ ਹੈ ਜਾਂ ਉਹ ਵਾਪਿਸ ਕਰਨਾ ਨਹੀ ਚਾਹੁੰਦਾ। ਇਸ ਬਾਬਤ ਹਸਪਤਾਲਚੌਂਕੀ ਦੇ ਮੌਜੂਦਾ ਇੰਚਾਰਜ਼ ਦੇ ਕਹਿਣ ਤੇ ਮੁਨਸ਼ੀ ਨੂੰ ਦੂਜੀ ਵਾਰ ਲਿਖਤ ਸ਼ਿਕਾਇਤ ਦਿੱਤੇ ਵੀ ਕਰੀਬ 2 ਮਹੀਨੇ ਬੀਤ ਚੁੱਕੇ ਹਨ। ਵਾਰ ਵਾਰ ਯਾਦ ਕਰਵਾਉਣ ਤੇ ਉਕਤ ਮੁਲਾਜ਼ਮ ਨੇ ਸਬੰਧਤ ਵਿਅਕਤੀ ਦਰਸ਼ਨ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਸ੍ਰੀਮਾਨ ਦਰਸ਼ਨ ਸਿੰਘ ਜੀ ਤੁਹਾਡੇ ਖਿਲਾਫ਼ ਇੱਕ ਦਰਖਾਸਤ ਆਈ ਹੈ ਕਿਰਪਾ ਕਰਕੇ ਆਕੇ ਇਹਨਾ ਦਾ ਸਮਾਨ ਵਾਪਿਸ ਕਰੋ। ਹੁਣ ਇਸਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਕਤ ਨੇ ਜਾਂ ਤਾਂ ਕੋਈ ਵੱਡੀ ਸਿਫਾਰਿਸ਼ ਕਰਵਾ ਦਿੱਤੀ ਹੈ ਜਾਂ ਕੋਈ ਵੀ ਹੋਰ ਕਾਰਨ ਹੋ ਸਕਦਾ ਹੈ। ਪਰ ਉਕਤ ਵੱਲੋਂ ਪੁਲਿਸ ਦੇ ਕੀਤੇ ਫੋਨ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ। ਇਸ ਬਾਰੇ ਜਦੋਂ ਚੌਂਕੀ ਇੰਚਾਰਜ ਨਾਲ ਉਹਨਾਂ ਦੇ ਸਰਕਾਰੀ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਰਵਈਆ ਵੀ ਪੂਰੀ ਤਰਾਂ ਗੈਰ ਜ਼ਿੰਮੇਵਾਰ ਲੱਗਿਆ। ਉਹਨਾਂ ਸਾਡੇ ਇਸ ਪੱਤਰਕਾਰ ਨੂੰ ਕਿਹਾ ਕਿ ਐਮ ਪੀ ਦੀਆਂ ਵੋਟਾਂ ਕਾਰਨ ਉਹਨਾ ਦਾ ਟਾਈਮ ਨਹੀਂ ਲੱਗ ਰਿਹਾ ਕਿ ਉਹ ਦੋਸ਼ੀ ਨੂੰ ਫ਼ੋਨ ਕਰਨ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਕਿਸੇ ਪੁਲਿਸ ਅਧਿਕਾਰੀ ਦੀ ਵੋਟਾਂ ਨੂੰ ਲੈਕੇ ਡਿਊਟੀ ਲੱਗ ਵੀ ਜਾਂਦੀ ਹੈ ਤਾਂ ਕ਼ੀ ਬਾਕੀ ਲੋਕਾਂ ਦੇ ਕੰਮ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ।ਇਸਸਾਰੇ ਵਰਤਾਰੇ ਤੋਂ ਇਹ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਿਹੜੀ ਪੁਲਿਸ ਮੀਡੀਆ ਦੀ ਗੱਲ ਨਹੀਂ ਸੁਣਦੀ ਉਹ ਆਮ ਪਬਲਿਕ ਨੂੰ ਕਿੰਨਾ ਕੁ ਇਨਸਾਫ ਦਿੰਦੀ ਹੋਵੇਗੀ।
Leave a Comment
Your email address will not be published. Required fields are marked with *