ਦਿਵਿਆਂਗ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਇਹ ਅਧਿਆਪਕ।
ਅਹਿਮਦਗੜ੍ਹ 9 ਨਵੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਕੂਲਾਂ ਚ ਪਿਛਲੇ ਕਈ ਸਾਲਾਂ ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਂਦੇ ਅਧਿਆਪਕਾਂ ਵੱਲੋਂ ਉਹਨਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਕਾਲੀ ਦਿਵਾਲੀ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ 65000 ਦਿਵਿਆਂਗ ਬੱਚੇ ਹਨ। ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਅਧਿਆਪਕ ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਆਮ ਅਧਿਆਪਕਾਂ ਵਾਂਗ ਸਿੱਖਿਆ ਦੇ ਰਹੇ ਹਨ। ਇਹਨਾਂ ਦੀ ਯੋਗਤਾ ਈ.ਟੀ.ਟੀ. ਅਤੇ ਬੀ.ਐਡ. ਦੇ ਬਰਾਬਰ ਡਿਪਲੋਮਾ ਅਤੇ ਸਪੈਸ਼ਲ ਬੀ.ਐਡ. ਹੈ। ਲਗਭਗ 18 ਸਾਲਾਂ ਤੋਂ ਸਕੂਲਾਂ ਚ ਕੰਮ ਕਰ ਰਹੇ ਇਹਨਾਂ ਆਈ ਈ ਆਰ ਟੀ ਅਧਿਆਪਕਾ ਦੀ ਨਿਯੁਕਤੀ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਅਧੀਨ ਸਾਲ਼ 2005 ਵਿੱਚ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਕੇ ਕੀਤੀ ਗਈ ਸੀ। ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜੁਲਾਈ 2023 ਵਿੱਚ ਸਿੱਖਿਆ ਵਿਭਾਗ ਦੇ 12710 ਠੇਕਾ ਮੁਲਾਜਮਾਂ ਨੂੰ ਪਾਲਿਸੀ ਅਧੀਨ ਰੈਗੂਲਰ ਕੀਤਾ ਗਿਆ ਪਰ ਇੰਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਨੂੰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਵੀ ਰੈਗੂਲਰ ਦੇ ਆਰਡਰ ਨਹੀਂ ਦਿੱਤੇ ਗਏ ਅਤੇ ਨਾ ਹੀ 2018 ਤੋਂ ਹੁਣ ਤੱਕ ਦੀ ਤਨਖਾਹ ਕਟੋਤੀ ਦਾ ਬਕਾਇਆ ਜਾਰੀ ਕੀਤਾ ਗਿਆ। ਜਿਸ ਕਾਰਨ ਇਹਨਾਂ ਅਧਿਆਪਕ ਵਿੱਚ ਭਾਰੀ ਰੋਸ ਹੈ ਅਤੇ ਉਹ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋ ਗਏ ਹਨ। ਜਿਲਾ ਮਲੇਰਕੋਟਲਾ ਵਿੱਚ ਕੰਮ ਕਰਦੇ ਸ਼੍ਰੀਮਤੀ ਬਲਜਿੰਦਰ ਕੌਰ ਅਤੇ ਹੋਰ ਯੂਨੀਅਨ ਦੇ ਨੁਮਾਇੰਦਿਆਂ ਨੇ ਪੰਜਾਬ ਸਰਕਾਰ ਤੋਂ ਤੁਰੰਤ ਉਹਨਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ। ਸ਼੍ਰੀਮਤੀ ਬਲਜਿੰਦਰ ਕੌਰ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਸਾਡੀ ਯੂਨੀਅਨ ਸਰਕਾਰ ਦੇ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
Leave a Comment
Your email address will not be published. Required fields are marked with *