ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲੈਕਟ੍ਰੋਨਿਕਸ ਮੀਡੀਆ ਵੇਲਫੇਅਰ ਐਸੋਸੀਏਸ਼ਨ ਫਰੀਦਕੋਟ ਦੀ ਇਕ ਵਿਸ਼ੇਸ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੱਤਰਕਾਰਾਂ ਨੂੰ ਫੀਲਡ ਵਿੱਚ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਚਰਚਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਰਜੀਤ ਰੋਮਾਣਾ ਦੀ ਟਰਮ ਪੂਰੀ ਹੋਣ ’ਤੇ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ’ਚ ਸੀਨੀਅਰ ਪੱਤਰਕਾਰ ਅਮਨਦੀਪ ਸਿੰਘ ਲੱਕੀ ਨੂੰ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਉਹਨਾਂ ਦੇ ਨਾਲ ਪੱਤਰਕਾਰ ਸੂਰਜ ਪ੍ਰਕਾਸ਼ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਦੇਵਾ ਨੰਦ ਸ਼ਰਮਾ ਨੂੰ ਸੀਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ, ਪ੍ਰੇਮ ਪਾਸੀ ਨੂੰ ਚੇਅਰਮੈਨ, ਜਸਵੰਤ ਸਿੰਘ ਪੁਰਬਾ ਅਤੇ ਗੁਰਜੀਤ ਸਿੰਘ ਰੋਮਾਣਾ ਨੂੰ ਸਰਪ੍ਰਸਤ, ਜਗਤਾਰ ਸਿੰਘ ਦੋਸਾਂਝ ਨੂੰ ਪ੍ਰਮੁੱਖ ਸਲਾਹਕਾਰ, ਸੁਖਜਿੰਦਰ ਸਿੰਘ ਸਹੋਤਾ ਨੂੰ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਤਰਸੇਮ ਚਾਨਣਾ ਨੂੰ ਖਜਾਨਚੀ ਚੁਣਿਆਾਂ ਗਿਆ। ਇਸ ਮੌਕੇ ਸਾਰੇ ਹੀ ਕਲੱਬ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਨਵ-ਨਿਯੁਕਤ ਪ੍ਰਧਾਨ ਅਮਨਦੀਪ ਸਿੰਘ ਲੱਕੀ ਨੇ ਕਿਹਾ ਕਿ ਅਯੋਕੇ ਸਮੇਂ ਵਿਚ ਫੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ, ਜਿਸ ਦੇ ਹੱਲ ਲਈ ਪੱਤਰਕਾਰ ਭਾਈਚਾਰੇ ਨੂੰ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਵਾਈਸ ਪ੍ਰਧਾਨ ਸੂਰਜ ਪ੍ਰਕਾਸ਼ ਨੇ ਕਿਹਾ ਫਰੀਦਕੋਟ ਦਾ ਇਲੈਕਟ੍ਰੋਨਿਕਸ ਮੀਡੀਆ ਹਮੇਸ਼ਾ ਹੀ ਲੋਕ ਸਮੱਸਿਆਵਾਂ ਨੰੁ ਉਜਾਗਰ ਕਰ ਉਸ ਦੇ ਹੱਲ ਕਰਵਾਉਣ ਲਈ ਅੱਗੇ ਰਿਹਾ ਹੈ ਅਤੇ ਅੱਗੇ ਤੋਂ ਵੀ ਆਪਣੀ ਡਿਉਟੀ ਨੂੰ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਦਾ ਰਹੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸੀਨੀਅਰ ਪੱਤਰਕਾਰ ਤਰਸੇਮ ਚੋਪੜਾ, ਨਰੇਸ਼ ਸੇਠੀ, ਹਰਮਿੰਦਰ ਮਿੰਦਾ, ਗਗਨਦੀਪ ਐਮਆਰ, ਰਾਜਨ ਠਾਕੁਰ, ਰੇਸ਼ਮ ਵੜਤੀਆ, ਕੇ.ਸੀ. ਸੰਜੇ, ਜਸਵਿੰਦਰ ਜੱਸੀ, ਮਨਪ੍ਰੀਤ ਮਨੀ ਅਤੇ ਰਾਜੇਸ਼ ਬਾਗੜੀ ਆਦਿ ਵੀ ਮੌਜੂਦ ਸਨ।