ਖਾਲਸਾ ਏਡ ਤੇ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਦਾ ਮਿਲਿਆ ਸਹਿਯੋਗ
ਟੋਰਾਂਟੋ 16 ਜੂਨ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਉਨਟਾਰੀਓ ਫਰੈਂਡਜ ਕਲੱਬ, ਬਰੈਂਪਟਨ, ਕੈਨੇਡਾ ਵੱਲੋਂ 10 ਵੀਂ ਵਰਲਡ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਤੀਕ ਬਰੈਂਪਟਨ, ਕੈਨੇਡਾ ਵਿਚ ਕਰਵਾਈ ਜਾ ਰਹੀ ਹੈ। ਇਸ ਲਈ ਰਵੀ ਸਿੰਘ ‘ਖਾਲਸਾ ਏਡ’ ਅਤੇ ਡਾ. ਇੰਦਰਬੀਰ ਸਿੰਘ ਨਿੱਝਰ, ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਪ੍ਰਧਾਨ, ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਹਰ ਸਹਿਯੋਗ ਦੇਣ ਲਈ ਸਹਿਮਤੀ ਪ੍ਰਗਟਾ ਚੁੱਕੇ ਹਨ।
ਸਰਦਾਰ ਅਜੈਬ ਸਿੰਘ ਚੱਠਾ ਨੇ ਇੱਥੇ ਦੱਸਿਆ ਕਿ 2008 ਤੋਂ ਹੋਂਦ ਵਿਚ ਆਈ ਓ ਐਫ ਸੀ ਦੇ ਪਹਿਲੇ ਪ੍ਰਧਾਨ ਸਰਦਾਰ ਲਖਬੀਰ ਸਿੰਘ ਗਰੇਵਾਲ ਸਨ । ਮਜੂਦਾ ਪ੍ਰਧਾਨ ਡਾਕਟਰ ਸੰਤੋਖ ਸਿੰਘ ਸੰਧੂ ਹਨ ਤੇ ਪਿਆਰਾ ਸਿੰਘ ਕੁਦੋਵਾਲ ਇਸ ਕਲੱਬ ਦੇ ਸਰਪ੍ਰਸਤ ਹਨ ।
ਓ ਐਫ ਸੀ ਪਹਿਲਾਂ ਵੀ ਕੁਝ ਹੋਰ ਸੰਸਥਾਂਵਾਂ ਨਾਲ ਰਲ ਕੇ 9 ਕਾਨਫਰੰਸਾਂ ਕਰਵਾ ਚੁਕੀ ਹੈ। ਹੁਣ ਦਸਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਈ ਸੰਜੀਤ ਸਿੰਘ , ਗੁਰਦਰਸ਼ਨ ਸਿੰਘ ਸੀਰਾ, ਕਮਲਜੀਤ ਸਿੰਘ ਹੇਅਰ, ਸਰਦੂਲ ਸਿੰਘ ਥਿਆੜਾ, ਹੈਪੀ ਮਾਂਗਟ ਤੇ ਪ੍ਰਭਜੋਤ ਸਿੰਘ ਰਾਠੌਰ ਆਦਿ ਤਨ, ਮਨ ਤੇ ਧਨ ਨਾਲ ਸਰਗਰਮ ਹਨ ।
ਉਨਾਂ ਦੱਸਿਆ ਕਿ ਸਾਰੇ ਹੀ ਮੈਂਬਰ 10ਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਕਾਮਯਾਬੀ ਲਈ ਬੜੀ ਸਰਗਰਮੀ ਨਾਲ ਸੇਵਾ ਨਿਭਾ ਰਹੇ ਹਨ।
Leave a Comment
Your email address will not be published. Required fields are marked with *