ਰੋਪੜ, 05 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ), ਰੋਪੜ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਯੋਗ ਅਗਵਾਈ ਹੇਠ ਚੱਲ ਰਹੀਆਂ ਬਿਜ਼ਨਸ ਬਲਾਸਟਰ ਕਲੱਬ ਦੀਆਂ ਗਤੀਵਿਧੀਆਂ ਵਿੱਚ ਉੱਦਯਮ ਟੈਕਨੀਕਲ ਟੀਮ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਜਿਸ ਵਿੱਚ ਪ੍ਰਾਜਕਤਾ ਮੋਨੀ, ਵਿਜਯ, ਸ਼ੇਖਰ, ਪੰਕਜ ਭਾਰਤੀਯ, ਅੰਸ਼ੂ ਅਤੇ ਟੀਮ ਪੰਜਾਬ ਦੇ ਨੂਰ ਬਾਨੀ ਪ੍ਰਮੁੱਖ ਮੈਂਬਰ ਸਨ। ਟੀਮ ਵੱਲੋਂ ਪ੍ਰਿੰਸੀਪਲ ਮੈਡਮ, ਬਲਾਸਟਰ ਕਲੱਬ ਦੀਆਂ ਮੈਂਬਰ ਅਧਿਆਪਕਾਵਾਂ ਹਰਪ੍ਰੀਤ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਜਸਪ੍ਰੀਤ ਕੌਰ, ਬਲਵਿੰਦਰ ਕੌਰ ਤੇ ਸਨੇਹਦੀਪ ਕੌਰ ਨਾਲ਼ ਗਤੀਵਿਧੀਆਂ ਬਾਰੇ ਵਾਰਤਾਲਾਪ ਕੀਤੀ। ਉਨ੍ਹਾਂ ਪ੍ਰੋਗਰਾਮ ਦੌਰਾਨ ਚੁਣੀਆਂ ਸਕੂਲ ਦੀਆਂ 10 ਟੀਮਾਂ ਦੇ ਵਿਦਿਆਰਥੀਆਂ ਨਾਲ਼ ਵੀ ਵਿਚਾਰ-ਵਟਾਂਦਰਾ ਅਤੇ ਭਵਿੱਖ ਵਿੱਚ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਦੀ ਇਸ ਵਿੱਚ ਰੁਚੀ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਮੈਂਬਰ, ਸਕੂਲ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Leave a Comment
Your email address will not be published. Required fields are marked with *