ਕੋਟਕਪੂਰਾ, 26 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨ ਪਿੰਡ ਸੰਧਵਾਂ ਵਿਖੇ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਵਲੋਂ ਪਿੰਡ ਬਾਹਮਣਵਾਲਾ ਦੇ ਖੇਡ ਕਲੱਬ ਲਈ ਕਲੱਬ ਦੇ ਅਹੁਦੇਦਾਰਾਂ ਨੂੰ ਕਿ੍ਰਕਟ ਕਿੱਟਾਂ ਦਿੱਤੀਆਂ। ਇਸ ਮੌਕੇ ਐਡਵੋਕੇਟ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡਾਂ ’ਚ ਖਿਡਾਰੀਆਂ ਲਈ ਨਵੇਂ ਸਟੇਡੀਅਮ ਅਤੇ ਜਿੰਮ ਦੇ ਰਹੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਸੰਧੂ, ਪੰਚ ਬਲਤੇਜ ਸਿੰਘ ਬਰਾੜ, ਖਿਡਾਰੀ ਸੰਦੀਪ ਕੁਮਾਰ ਬੱਬੂ, ਨਵਦੀਪ ਸ਼ਰਮਾ, ਪ੍ਰੀਤ ਸ਼ਰਮਾ, ਸੌਰਵ ਸ਼ਰਮਾ ਸਮੇਤ ਹੋਰਾਂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਅਤੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਆਦਿ ਦਾ ਧੰਨਵਾਦ ਕੀਤਾ।