ਕੋਟਕਪੂਰਾ, 21 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਜੀ ਦੀ ਯੋਗ ਅਗਵਾਈ ਵਿੱਚ ਅਕਾਦਮਿਕ ਸੈਸ਼ਨ 2026-27 ਲਈ ਮਿਤੀ 19-06-2026 ਨੂੰ ਕਾਲਜ ਦਾ ਪ੍ਰੋਸਪੈਕਟਸ ਜਾਰੀ ਕੀਤਾ ਗਿਆ। ਇਸ ਪ੍ਰਾਸਪੈਕਟਸ ਵਿੱਚ ਕਾਲਜ ਵਿੱਚ ਚਲਾਏ ਜਾ ਰਹੇ ਵੱਖ-ਵੱਖ ਕੋਰਸਾਂ ਦਾਖਲਾ ਪ੍ਰਕਿਰਿਆ ਫੀਸ ਢਾਂਚੇ ਸਕਾਲਰਸ਼ਿਪ ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਕਾਲਜ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਪੂਰਵ ਜਾਣਕਾਰੀ ਦਿੱਤੀ ਗਈ ਹੈ। ਇਸ ਸਮੇਂ ਕਾਲਜ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਦੁਆਰਾ ਦੱਸਿਆ ਗਿਆ ਕਿ ਪ੍ਰਾਸਪੈਕਟਸ ਵਿਦਿਆਰਥੀਆਂ ਤੇ ਮਾਪਿਆਂ ਲਈ ਇੱਕ ਮਾਰਗ ਦਰਸ਼ਕ ਵਜੋਂ ਕੰਮ ਕਰੇਗਾ ਅਤੇ ਉਹਨਾਂ ਨੂੰ ਉਚੇਰੀ ਸਿੱਖਿਆ ਨਾਲ ਸੰਬੰਧਿਤ ਸਹੀ ਜਾਣਕਾਰੀ ਪ੍ਰਦਾਨ ਕਰੇਗਾ। ਕਾਲਜ ਪ੍ਰਾਸਪੈਕਟਸ ਜਾਰੀ ਕਰਦੇ ਸਮੇਂ ਡਾ. ਸਤਨਾਮ ਸਿੰਘ, ਡਾ. ਵਰਿੰਦਰ ਸਿੰਘ, ਸ਼੍ਰੀ ਕੁਲਵਿੰਦਰ ਸ਼ਰਮਾ, ਸ਼੍ਰੀ ਗੁਰਤੇਜ ਸਿੰਘ, ਸ਼੍ਰੀ ਰਣਜੀਤ ਸਿੰਘ, ਮਿਸ ਪੂਨਮ ਅਰੋੜਾ, ਸ਼੍ਰੀ ਅਜੈ ਕੁਮਾਰ, ਸ਼੍ਰੀ ਮਨਤਾਰ ਸਿੰਘ, ਸ਼੍ਰੀ ਮਾਨਕ ਸ਼ਾਹ, ਸ਼੍ਰੀਮਤੀ ਵੀਰਦੀਪ ਕੌਰ, ਸ਼੍ਰੀ ਸੋਹਨ ਸਿੰਘ, ਸ਼੍ਰੀ ਮੋਤੀ ਲਾਲ, ਸ਼੍ਰੀ. ਗੁਰਵਿੰਦਰ ਸਿੰਘ ਅਤੇ ਮਿਸ ਮਨਪ੍ਰੀਤ ਕੌਰ ਸ਼ਾਮਿਲ ਸਨ।

