ਲੁਧਿਆਣਾਃ 27 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਐਸ .ਸੀ/ਬੀ .ਸੀ ਅਧਿਆਪਕ ਯੂਨੀਅਨ ਦੇ ਜਿਲਾ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਚੰਗਣ ਅਤੇ ਬਲਾਕ ਸਿੱਧਵਾਂ ਬੇਟ-2 ਦੇ ਪ੍ਰਧਾਨ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਸਮੁੱਚੀ ਜਿਲ੍ਹਾ ਇਕਾਈ ਸਮੇਤ ਜ਼ਿਲਾ ਸਿੱਖਿਆ ਅਫਸਰ (ਐ .ਸਿ) ਬਲਦੇਵ ਸਿੰਘ ਜੋਧਾ ਵੱਲੋਂ ਹੈਡ ਟੀਚਰਾਂ ਦੀਆਂ ਕੀਤੀਆਂ ਤਰੱਕੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਥੇਬੰਦੀ ਵੱਲੋਂ ਇਹਨਾਂ ਤਰੱਕੀਆਂ ਵੇਲੇ ਆਪਣੀ ਸਾਰਥਕ ਭੂਮਿਕਾ ਨਿਭਾਉਂਦਿਆਂ ਹੋਇਆਂ ਐਸ.ਸੀ ਅਤੇ ਬੀ.ਸੀ ਅਧਿਆਪਕਾਂ ਦੀਆਂ ਪਾਰਦਰਸ਼ੀ ਤਰੱਕੀਆਂ ਵਿੱਚ ਉੱਘਾ ਯੋਗਦਾਨ ਪਾਇਆ ਅਤੇ ਰੋਸਟਰ ਨੁਕਤਿਆਂ, ਰਾਖਵਾਕਰਣ ਆਦਿ ਗੱਲਾਂ ਤੇ ਅਧਾਰਤ ਇਹਨਾਂ ਤਰੱਕੀਆਂ ਵਾਸਤੇ ਵਿਸ਼ੇਸ ਭੂਮਿਕਾ ਨਿਭਾਈ। ਇਸ ਮੌਕੇ ਤੇ ਬਲਾਕ ਸਿੱਧਵਾਂ ਬੇਟ-2 ਅਧੀਨ ਸਰਕਾਰੀ ਪ੍ਰਾਇਮਰੀ ਸਕੂਲ ਬੀਰਮੀ ਵਿਖੇ ਬਤੌਰ ਹੈਡ ਟੀਚਰ ਹਾਜ਼ਰ ਹੋਏ ਮਾਸਟਰ ਮੇਜਰ ਸਿੰਘ ਹਿੱਸੋਵਾਲ ਦਾ ਵਿਸ਼ੇਸ ਸਨਮਾਨ ਕੀਤਾ ਗਿਆ।
ਜਥੇਬੰਦੀ ਦੇ ਜਿਲਾ ਜਨਰਲ ਸਕੱਤਰ ਪਰਮਜੀਤ ਸਿੰਘ, ਸੁਖਜੀਤ ਸਿੰਘ ਸਾਬਰ ਸਕੱਤਰ ,ਜਗਜੀਤ ਸਿੰਘ ਝਾਂਡੇ ਜ਼ਿਲ੍ਹਾ ਪ੍ਰੈੱਸ ਸਕੱਤਰ , ਲੈਕ: ਪਰਮਿੰਦਰ ਪਾਲ ਸਿੰਘ ਜਾਂਗਪੁਰ, ਲੈਕ: ਸੰਤੋਖ ਸਿੰਘ ਸਰਾਭਾ , ਮਾ ਸ਼ੇਰ ਸਿੰਘ ਇਯਾਲੀ, ਮਾ. ਮਨੋਹਰ ਸਿੰਘ ਦਾਖਾ, ਮਾ. ਯਾਦਵਿੰਦਰ ਮੁੱਲਾਂਪੁਰ ਜ਼ਿਲ੍ਹਾ ਵਿੱਤ ਸਕੱਤਰ,ਮਾ. ਬਲਦੇਵ ਸਿੰਘ ਮੁੱਲਾਂਪੁਰ ਬਲਾਕ ਪ੍ਰਧਾਨ ਸੁਧਾਰ ਅਤੇ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਬਲਾਕ ਸਿੱਧਵਾਂ ਬੇਟ-2 ਨੇ ਪਦ ਉਨਤ ਅਧਿਆਪਕ ਨੂੰ ਮੁਬਾਰਕਬਾਦ ਦਿੱਤੀ ।