ਦੀਦ ਨਜਾਰੇ ਓਹੀ ਸੱਜਣਾ ਕਦੋੰ ਹੋਣਗੇ?
ਚਾਰ ਪੱਥਰਾਂ ਦੇ ਵਿੱਚ ਨੈਣ ਜਦੋੰ ਸੋਣਗੇ?
ਥੱਕ ਹਾਰ ਪੀੜ ਜੋ ਰੁਖਸਤ ਹੋ ਜਾਵਣੀ
ਜ਼ਖ਼ਮ ਬੁਝਾਰਤਾਂ ਉਦੋੰ ਪੀੜਾਂ ਨੂੰ ਪੌਣਗੇ
ਸ਼ੱਮਾ ਜਦੋੰ ਥੱਕ ਜਾਊ ਹਵਾ ਦੀ ਪੀੜ ਤੋੰ
ਬੁਝੀ ਸ਼ੱਮਾ ਤੇ ਪਰਵਾਨੇ ਬਿਰਹ ਗੌਣਗੇ
ਸਾਹਾਂ ਨਾਲ ਸ਼ਿਕਵਾ ਮੌਤ ਮਹਿਬੂਬਾ ਏ
ਬੰਨ ਕਤਾਰਾਂ ਸੰਗੀ ਸਾਥੀ ਸੱਭੇ ਔਣਗੇ
ਜੀੰਦੇ ਜੀ ਬਹੁਤੇ ਖਜ਼ਾਨੇ ਦਿੱਤੇ ਸੋਗ ਦੇ
ਹਾਰ ਤੱਕ ਤਸਵੀਰ ਤੇ ਮਨ ਪਰਚੌਣਗੇ
ਗ਼ਜ਼ਲ ਰੁਬਾਈ ਆਪੇ ਸੱਜਣੀ ਚੰਦਨਾਂ
ਸ਼ਾਇਰ ਜ਼ਖ਼ਮ ਜਦੋੰ ਦਿਲਾਂ ਦੇ ਧੋਣਗੇ

ਚੰਦਨ ਹਾਜੀਪੁਰੀਆ
pchauhan5572@gmail.com