ਆਪਣੇ ਆਪ ਨੂੰ ਲੈ , ਬੰਦਿਆਂ ਸੰਭਾਲ ਓਏ ,
ਲਵੀ ਬਿਮਾਰੀਆਂ ਨਾਲ਼ ਨਾ ਸਰੀਰ ਗਾਲ ਓਏ ।
ਸੋਚ ਸੋਚ ਕਰ ਨਾ ਤੂੰ ਬਹੁਤੀ ਦੇਰ ,
ਲੰਘ ਗਈ ਜੋ ਮੁੜਕੇ ਨਾ ਆਉਣੀ ਸਵੇਰ ,
ਬੈਠ ਰੋਵੇਂਗਾ ਜਦੋਂ ਸਮਾਂ ਚੱਲ ਗਿਆ ਆਪਣੀ ਚਾਲ ਓਏ ।
ਆਪਣੇ ਆਪ ਨੂੰ ……..
ਨਸ਼ਿਆਂ ਤੋਂ ਰੱਖ ਬਣਾ ਕੇ ਦੂਰੀ ,
ਅੱਜ ਦੇ ਸਮੇਂ ਵਿਚ ਸਿਹਤ ਬਹੁਤ ਜ਼ਰੂਰੀ, ਸਿਹਤ ਬਿਨਾਂ ਜਾਨ ਤੇ ਜਹਾਨ ਕੰਗਾਲ ਓਏ ।
ਆਪਣੇ ਆਪ ਨੂੰ ………..
ਜ਼ਿੰਦਗੀ ਦੇ ਵਿੱਚ ਓਹੀ ਹੁੰਦਾ ਹਿੱਟ,
ਆਪਣੇ ਆਪ ਨੂੰ ਜਿਹੜਾ ਰੱਖੇ ਫਿੱਟ,
ਸਫ਼ਲਤਾ ਲੈਂਦੀ ਓਹਨੂੰ ਆਪੇ ਭਾਲ ਓਏ, ਆਪਣੇ ਆਪ ਨੂੰ……………
ਚੰਗੀ ਸੋਚ ਰੱਖ ਦੀਪ ਬਣ ਚੰਗਾ ਇਨਸਾਨ ,
ਮਚਾਕੀ ਸਿਹਤ ਬਣੇ ,ਬਣ ਜਾਣ ਮਕਾਨ ,
ਕੈਂਸਰ, ਸ਼ੂਗਰ ਨੂੰ ਪਾਸੇ ਦੇ ਤੂੰ ਟਾਲ ਓਏ , ਆਪਣੇ ਆਪ ਨੂੰ………….

ਦੀਪ ਮਚਾਕੀ ( ਫ਼ਰੀਦਕੋਟ )
ਸਪੰਰਕ: 9855359791.