ਸਰਬਸੰਮਤੀ ਨਾਲ ਸੁਰੇਸ਼ ਕੁਮਾਰ ਸ਼ਾਕਿਆ ਨੂੰ ਸਮਿਤੀ ਦਾ ਖਜਾਨਚੀ ਚੁਣਿਆ ਗਿਆ
ਕੋਟਕਪੂਰਾ, 21 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੁੱਧ ਸਾਕਿਆ ਸਮਿਤੀ ਕੋਟਕਪੂਰਾ ਵੱਲੋਂ ਜਰੂਰੀ ਮੀਟਿੰਗ ਅਸ਼ੋਕਾ ਪਾਰਕ ਵਿਖੇ ਕੀਤੀ ਗਈ! ਮੀਟਿੰਗ ਅਖਿਲ ਭਾਰਤੀ ਸਾਕਿਆ ਮਹਾਸਭਾ ਪੰਜਾਬ ਦੇ ਕੋਡੀਨੇਟਰ ਸੁਭਾਸ਼ ਸਾਕਿਆ ਦੀ ਪ੍ਰਧਾਨਗੀ ਹੇਠ ਹੋਈ! ਸਭ ਤੋਂ ਪਹਿਲਾਂ ਸਮਿਤੀ ਦੇ ਪ੍ਰਧਾਨ ਸ਼ਿਆਮਵੀਰ ਸਾਕਿਆ ਵੱਲੋਂ ਸਾਰੇ ਮੈਂਬਰਾਂ ਨੂੰ ਪੰਚਸ਼ੀਲ ਦਾ ਪਟਕਾ ਪਾ ਸਵਾਗਤ ਕੀਤਾ ਗਿਆ, ਉਸ ਤੋਂ ਬਾਅਦ ਮੀਟਿੰਗ ਵਿੱਚ ਸਮਾਜ ਦੀ ਸੰਗਠਨ ਨੂੰ ਵਧਾਉਣ ਅਤੇ ਸਮਿਤੀ ਵੱਲੋਂ ਕੀਤੀ ਜਾ ਰਹੀ ਸਮਾਜਿਕ ਕਾਰਜਾਂ ‘ਤੇ ਵਿਸ਼ੇਸ਼ ਚਰਚਾ ਕੀਤੀ ਗਈ! ਮੀਟਿੰਗ ਵਿੱਚ ਸਮਿਤੀ ਦੇ ਖਾਲੀ ਪਏ ਖਜਾਨਚੀ ਦੇ ਪਦ ‘ਤੇ ਚਰਚਾ ਕਰਦੇ ਹੋਏ ਸਰਬਸੰਮਤੀ ਨਾਲ ਸੁਰੇਸ਼ ਕੁਮਾਰ ਸਾਕਿਆ ਨੂੰ ਸਮਿਤੀ ਦਾ ਖਜਾਨਚੀ ਚੁਣ ਲਿਆ ਗਿਆ! ਸਾਰੇ ਮੈਂਬਰਾਂ ਵੱਲੋਂ ਨਵੇਂ ਚੁਣੇ ਖਜਾਨਜੀ ਨੂੰ ਹਾਰ ਪਾ ਵਧਾਈ ਦਿੱਤੀ! ਇਸ ਮੌਕੇ ਬੁੱਧ ਸਾਕਿਆ ਸਮਿਤੀ ਦੇ ਪ੍ਰਧਾਨ ਸ਼ਿਆਮਵੀਰ ਸਾਕਿਆ, ਉਪ ਪ੍ਰਧਾਨ ਰਾਮ ਪ੍ਰਕਾਸ ਸਾਕਿਆ, ਸਕੱਤਰ ਰਾਜਿੰਦਰ ਕੁਮਾਰ ਸਾਕਿਆ, ਖਜਾਨਚੀ ਸੁਰੇਸ਼ ਕੁਮਾਰ ਸਾਕਿਆ ਸਮੇਤ ਜਿਲ੍ਹਾ ਫਾਜ਼ਿਲਕਾ ਤੋਂ ਸੁਭਾਸ਼ ਕੁਮਾਰ ਸਾਕਿਆ, ਗੋਤਮ ਬੋਧ ਚੈਰੀਟੇਬਲ ਐਂਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਪਰਮਪਾਲ ਸਾਕਿਆ, ਆਸ਼ਾਰਾਮ ਸਾਕਿਆ, ਹੇਮ ਸਿੰਘ ਸਾਕਿਆ, ਦੇਵ ਦੱਤ ਸਾਕਿਆ, ਕਾਕੂ ਸਾਕਿਆ, ਤੇਜ ਸਿੰਘ, ਹਰਿੰਦਰ ਕੁਮਾਰ ਸਾਕਿਆ, ਸੁਰੇਸ਼ ਕੁਮਾਰ, ਰਤਨ ਸਿੰਘ ਰਾਜਪੂਤ, ਰਾਮ ਅਵਤਾਰ ਸਾਕਿਆ, ਰਹਿਸ਼ਪਾਲ ਸਾਕਿਆ, ਸ੍ਰੀ ਕ੍ਰਿਸ਼ਨ, ਵਿਜੇ ਕੁਮਾਰ, ਰਾਜਵੀਰ ਸਿੰਘ ਅਤੇ ਆਨੰਦ ਰਾਜਪੂਤ ਆਦਿ ਵੀ ਮੌਜੂਦ ਸਨ!