ਕੋਟਕਪੂਰਾ, 27 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵੱਖ-ਵੱਖ ਕਿਸਾਨਾਂ ਵੱਲੋ ਜਿਲ੍ਹਾ ਫਰੀਦਕੋਟ ਅੰਦਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋ ਪ੍ਰਭਾਵਿਤ ਖੇਤਾਂ ਦਾ ਦੌਰਾ ਕਰਨ ਉਪਰੰਤ ਵਿਸਥਾਰਿਤ ਰਿਪੋਰਟ ਤਿਆਰ ਕਰਨ ਲਈ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਦੀ ਅਗਵਾਈ ’ਚ ਡਾ. ਨਵਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਗੁਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਖੇਤੀ ਸਾਇੰਸਦਾਨ ਡਾ. ਪਵਿੱਤਰਦੀਪ ਸਿੰਘ, ਡਾ. ਫਤਿਹਦੀਪ ਸਿੰਘ ਅਤੇ ਡਾ. ਕਮਲਦੀਪ ਸਿੰਘ ਦੀ ਕਮੇਟੀ ਦਾ ਗਠਨ ਕੀਤਾ ਗਿਆ। ਉਕਤ ਟੀਮ ਵਲੋ ਸਾਂਝੇ ਤੌਰ ’ਤੇ ਕਣਕ ਦੇ ਪ੍ਰਭਾਵਿਤ ਖੇਤਾਂ ਦਾ ਦੌਰਾ ਕੀਤਾ ਗਿਆ। ਕਣਕ ਦੀ ਫਸਲ ਦੇ ਨਿਰੀਖਣ ਸਮੇਂ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ, ਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਡਾ. ਖੁਸ਼ਵੰਤ ਸਿੰਘ ਡੀ.ਪੀ.ਡੀ. ਆਤਮਾ ਵੀ ਹਾਜ਼ਰ ਸਨ। ਪਿੰਡ ਘਣੀਆਂ, ਮੱਲਾ, ਵਾੜਾ ਭਾਈਕਾ ਆਦਿ ਦੇ ਦੋਰੇ ਦੌਰਾਨ ਵੇਖਿਆ ਗਿਆ ਕਿ ਕਣਕ ਦੇ ਕੁੱਝ ਖੇਤ ਜਿੰਨ੍ਹਾਂ ’ਚ ਪਰਾਲੀ ਦੀ ਸਾਂਭ-ਸੰਭਾਲ ਕੀਤੀ ਗਈ ਸੀ, ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਹਨ। ਟੀਮ ਵੱਲੋਂ ਸਾਰੇ ਕਿਸਾਨਾਂ ਦੇ ਨਾਮ, ਕਣਕ ਦੀ ਕਿਸਮ, ਬਿਜਾਈ ਦਾ ਸਮਾਂ, ਬੀਜ਼ ਦੀ ਮਾਤਰਾ, ਛਿੜਕਾਅ ਕੀਤੇ ਜ਼ਹਿਰ ਅਤੇ ਖਾਦਾਂ ਦੀ ਵਰਤੋ ਆਦਿ ਬਾਰੇ ਵਿਸਥਾਰਪੂਰਵਕ ਨੋਟ ਕੀਤਾ ਗਿਆ। ਜਿਸ ਅਨੁਸਾਰ ਟੀਮ ਵੱਲੋਂ ਵਿਸਥਾਰਿਤ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕਿ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਭੇਜ ਦਿੱਤੀ ਜਾਵੇਗੀ। ਇਸ ਮੌਕੇ ਟੀਮ ਵੱਲੋਂ ਕਣਕ ਦੀ ਫਸਲ ’ਚ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਸੁਝਾਅ ਦਿੱਤੇ ਗਏ।
Leave a Comment
Your email address will not be published. Required fields are marked with *