ਉਹ ਮਿਲੇ ਤਾਂ ਜ਼ਿੰਦਗੀ ਦੀ ਖੇਡ ਸਾਰੀ ਬਦਲ ਗਈ।
ਪੰਛੀਆਂ ਦੀ ਆਸਮਾਂ ਦੇ ਵਿਚ ਉਡਾਰੀ ਬਦਲ ਗਈ।
ਇੱਕ ਮੁਸੀਬਤ ਚੁਪ ਚਪੀਤੇ ਆ ਪਈ ਜਦ ਮੇਰੇ ’ਤੇ,
ਵੇਖਦੇ ਹੀ ਵੇਖਦੇ ਯਾਰਾਂ ਦੀ ਯਾਰੀ ਬਦਲ ਗਈ l
ਵੇਖਲੇ ਮੇਰੇ ਸਲੀਕੇ ਵਿਚ ਹਲੀਮੀ ਆਰਜ਼ੂ,
ਉਸੇ ਦੇ ਹੱਥਾਂ ’ਚੋਂ ਫਿਰ ਨਫ਼ਰਤ ਦੀ ਆਰੀ ਬਦਲ ਗਈ।
ਸ਼ਬਦ ਨੇ ਅਰਥਾਂ ਨੂੰ ਜਦ ਫਿਰ ਇਕ ਨਵਾਂ ਪਹਿਰਾਵਾ ਦਿਤਾ,
ਤੇਜ਼ ਘੋੜੇ ਦੌੜਦੇ ਉਪਰ ਸਵਾਰੀ ਬਦਲ ਗਈ।
ਵੇਖਿਆ ਉਸ ਨੇ ਨਜ਼ਾਰਾ ਅਸਲੀ ਕੋਹੇਤੂਰ ਦਾ,
ਚਪਕੀਆਂ ਅੱਖਾਂ ’ਚੋਂ ਫਿਰ ਅੱਖਾਂ ਦੀ ਬਾਰੀ ਬਦਲ ਗਈ।
ਤਰ ਰਿਹਾ ਸੀ ਜੋ ਬੜੇ ਆਰਾਮ ਦੇ ਨਾਲ ਜ਼ਿੰਦਗੀ,
ਆ ਗਏ ਤੂਫ਼ਾਨ ਤਾਂ ਦਰਿਆ ’ਚ ਤਾਰੀ ਬਦਲ ਗਈ।
ਉਠ ਕੇ ਅੱਗੋਂ ਕਹਿਣ ਲੱਗਾ ਮੈਂ ਤਾਂ ਬਿਲਕੁਲ ਠੀਕ ਹਾਂ,
ਵੈਦ ਨੂੰ ਕੀ ਵੇਖਿਆ ਸਾਰੀ ਬਿਮਾਰੀ ਬਦਲ ਗਈ।
ਜਿੱਤ ਦਾ ਜੋ ਫੈਸਲਾ ਮੇਰੇ ਹੀ ਹੱਕ ਵਿਚ ਹੋਣਾ ਸੀ,
ਮੀਂਹ ਪਿਆ ਤਾਂ ਖੇਡ ਵਿਚ ਮੇਰੀ ਹੀ ਵਾਰੀ ਬਦਲ ਗਈ।
ਪਤਝੜਾਂ ਦੇ ਆਣ ਕਰਕੇ ‘ਬਾਲਮਾ’ ਇੰਝ ਹੋਇਆ ਹੈ,
ਜੋ ਬਹਾਰਾਂ ਵਿਚ ਖਿੜ੍ਹੀ ਸੀ ਉਹ ਲਿਆਰੀ ਬਦਲ ਗਈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409
ਐਡਮਿੰਟਨ ਕਨੇਡਾ।
Leave a Comment
Your email address will not be published. Required fields are marked with *