ਸੋਚਾਂ ਵਿੱਚ ਗੁਲਾਮੀ ਓਹੀ
ਲਫਜ਼ ਮੇਰੇ ਆਜ਼ਾਦ ਜਿਹੇ
ਗੋਰੇ ਚੰਮ ਦੇ ਨਸ਼ਤਰ ਚੋਭੇ
ਭੁੱਲਿਆਂ ਵੀ ਨੇ ਯਾਦ ਜਿਹੇ
ਰੇਲ ਦੇ ਡੱਬੇ ਲਾਸ਼ਾਂ ਢੋੰਹਦੇ
ਲੋਕ ਸਿਆਸੀ ਢੋਲੇ ਗੌੰਦੇ
ਸੁੰਨੇ ਵਿਹੜੇ ਵਾਂਗ ਮਸਾਣਾ
ਜ਼ਖਮ ਤਾਜੇ ਨੇ ਬਾਦ ਜਿਹੇ
ਤਨ ਲੁਕਾਵੇ ਹਰ ਧੀ ਰੋਈ
ਸੁਣੀ ਨਾ ਫਰਿਆਦ ਕੋਈ
ਇੱਕ ਫੱਟ ਹੋਵੇ ਤਾਂ ਮੈੰ ਦੱਸਾਂ
ਤਾਰੇ ਅੰਬਰ ਤਾਦਾਦ ਜਿਹੇ
ਬਾਬੂ ਪੁੱਤ ਰੱਸਿਆਂ ਤੇ ਝੂਟੇ
ਆਜ਼ਾਦੀ ਦੇ ਲਾ ਗਏ ਬੂਟੇ
ਚੰਦਨ ਪੰਛੀ ਸਾਂਭ ਕੇ ਰੱਖੀੰ
ਘਰ ਵਿੱਚ ਨੇ ਸੈਯਾਦ ਜਿਹੇ

ਚੰਦਨ ਹਾਜੀਪੁਰੀਆ
pchauhan5572@gmail.com