ਚੇਅਰਮੈਨ ਨੇ ਖਾਰਾ ਦੀ ਦਾਣਾ ਮੰਡੀ ’ਚ ਅਚਨਚੇਤ ਕੀਤੀ ਤੋਲ ਦੀ ਚੈਕਿੰਗ

ਚੇਅਰਮੈਨ ਨੇ ਖਾਰਾ ਦੀ ਦਾਣਾ ਮੰਡੀ ’ਚ ਅਚਨਚੇਤ ਕੀਤੀ ਤੋਲ ਦੀ ਚੈਕਿੰਗ

ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)

ਨੇੜਲੇ ਪਿੰਡ ਖਾਰਾ ਦੀ ਦਾਣਾ ਮੰਡੀ ’ਚ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਨੇ ਅਚਨਚੇਤ ਝੋਨੇ ਦੇ ਤੋਲ ਦੀ ਚੈਕਿੰਗ ਕੀਤੀ ਅਤੇ ਕਿਸਾਨਾਂ, ਮਜਦੂਰ ਭਰਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਤੇ ਕੁਝ ਮੌਕੇ ’ਤੇ ਹੱਲ ਕਰਵਾਈਆਂ। ‘ਆਪ’ ਆਗੂ ਜਸਕਰਨ ਸਿੰਘ ਜੱਸਾ ਮੁਤਾਬਿਕ ਚੇਅਰਮੈਨ ਆਰੇਵਾਲਾ ਨੇ ਕਿਸਾਨ, ਮਜਦੂਰ, ਆੜਤੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀਂ ਮੰਡੀ ਬੋਰਡ ਦੇ ਚੇਅਰਮੈਨਾਂ ਤੇ ਅਫ਼ਸਰਾਂ ਨਾਲ ਮੁਲਾਕਾਤ ਕਰਦਿਆਂ ਪੰਜਾਬ ਦੇ ਮੰਡੀਕਰਨ ਦੇ ਮਸਲਿਆਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਸੀ। ਚੇਅਰਮੈਨ ਮੁਤਾਬਿਕ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਿਆਂ ਦੀਆਂ ਮੰਡੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਨਾਲ ਗੱਲ ਕੀਤੀ ਜਾਵੇ ਤੇ ਕਿਸਾਨਾਂ ਨੂੰ ਉਸਦੀ ਫਸਲ ਦਾ ਸਹੀ ਮੁੱਲ ਦਿਵਾਉਣ ਲਈ ਸੂਬਿਆਂ ਵਿਚਕਾਰ ਵਪਾਰ ਕਰਨ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਰੇਸ਼ ਸਿੰਗਲਾ, ਹਰਦੀਪ ਸਿੰਘ ਬਿੱਟਾ, ਸਤਦੀਪ ਗੋਇਲ ਆਦਿ ਵੀ ਹਾਜਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.